ਬਠਿੰਡਾ ’ਚ ਮਚਿਆ ਹੜਕੰਪ, ਨਸ਼ਾ ਛੁਡਾਊ ਕੇਂਦਰ ਤੋਂ ਦਰਵਾਜਾ ਤੋੜ ਕੇ ਫਰਾਰ ਹੋਏ 12 ਹੋਰ ਮਰੀਜ
ਬਠਿੰਡਾ, 26 ਸਤੰਬਰ : ਸੋਮਵਾਰ ਸਵੇਰੇ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਦਰਵਾਜਾ ਤੋੜ ਕੇ 12 ਹੋਰ ਮਰੀਜ ਫਰਾਰ ਹੋ ਗਏ, ਜਿਸ ਨਾਲ ਹੜਕੰਪ ਮਚ ਗਿਆ।
ਦੱਸ ਦੇਈਏ ਕਿ ਪਿਛਲੇ ਹਫਤੇ ਵੀ ਇਸ ਕੇਂਦਰ ਤੋਂ 6 ਮਰੀਜ ਭੱਜ ਗਏ ਸਨ। ਮਰੀਜ ਦੇ ਫਰਾਰ ਹੋਣ ਦੀ ਸੂਚਨਾ ਮਿਲਣ ’ਤੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਅਰੁਣ ਬਾਂਸਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸੈਂਟਰ ਤੋਂ ਭੱਜਣ ਵਾਲੇ ਮਰੀਜਾਂ ਦੇ ਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਨੂੰ ਸੋਮਵਾਰ ਸਵੇਰੇ ਪਤਾ ਲੱਗਿਆ ਜਦੋਂ ਸੈਂਟਰ ’ਚ 12 ਤੋਂ ਘੱਟ ਮਰੀਜ ਦਾਖਲ ਸਨ। ਜਾਂਚ ਕਰਨ ’ਤੇ ਇਹ ਸਾਹਮਣੇ ਆਇਆ ਕਿ ਉਕਤ ਮਰੀਜ ਸੈਂਟਰ ਦੀ ਛੱਤ ਤੋਂ ਫਰਾਰ ਹੋ ਗਏ ਸਨ। ਮਾਮਲੇ ਦੀ ਸੂਚਨਾ ਸਿਵਲ ਹਸਪਤਾਲ ਦੀ ਪੁਲਿਸ ਚੌਕੀ ਨੂੰ ਵੀ ਦੇ ਦਿੱਤੀ ਗਈ ਹੈ। ਪੁਲਿਸ ਨੇ ਫਰਾਰ ਹੋਏ ਮਰੀਜਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।