Home » ਅੱਜ ਦੇਸ਼ ਭਰ ਤੋਂ ਕੁੜੀਆਂ ਦੀਆਂ ਟੀਮਾਂ ਪੁੱਜਣਗੀਆਂ ਆਸ਼ਾ ਕਿਰਨ ਸਕੂਲ

ਅੱਜ ਦੇਸ਼ ਭਰ ਤੋਂ ਕੁੜੀਆਂ ਦੀਆਂ ਟੀਮਾਂ ਪੁੱਜਣਗੀਆਂ ਆਸ਼ਾ ਕਿਰਨ ਸਕੂਲ

ਸਪੈਸ਼ਲ ਨੈਸ਼ਨਲ ਉਲੰਪਿਕ ਟੈਨਿਸ ਪ੍ਰਤੀਯੋਗਿਤਾ 9 ਤੋਂ ਹੋਵੇਗੀ ਸ਼ੁਰੂ : ਪਰਮਜੀਤ ਸੱਚਦੇਵਾ

by Rakha Prabh
11 views
ਹੁਸ਼ਿਆਰਪੁਰ 7 ਮਾਰਚ ( ਤਰਸੇਮ ਦੀਵਾਨਾ )
 ਸਪੈਸ਼ਲ ਉਲੰਪਿਕ ਭਾਰਤ ਵੱਲੋਂ ਹਰ ਸਾਲ ਕਰਵਾਈ ਜਾਂਦੀ ਸਪੈਸ਼ਲ ਬੱਚਿਆਂ ਦੀ ਨੈਸ਼ਨਲ ਉਲੰਪਿਕ ਦੇ ਤਹਿਤ ਸਪੈਸ਼ਲ ਬੱਚਿਆਂ (ਕੁੜੀਆਂ) ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ਇਸ ਵਾਰ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੀ ਅਗਵਾਈ ਹੇਠ ਜੇ. ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ 8 ਮਾਰਚ ਤੋਂ 12 ਮਾਰਚ ਤੱਕ ਕਰਵਾਈ ਜਾ ਰਹੀ ਹੈ, ਜਿਸ ਦਰਮਿਆਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 15 ਦੇ ਲੱਗਭੱਗ ਟੀਮਾਂ ਹਿੱਸਾ ਲੈਣਗੀਆਂ, ਇਹ ਜਾਣਕਾਰੀ ਏਰੀਆ ਡਾਇਰੈਕਟਰ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਸ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਇੱਥੇ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਕੀਤੀ ਗਈ ਪ੍ਰੈੱਸ ਕਾਂਨਫਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਟੀਮਾਂ ਜਹਾਨਖੇਲਾ ਪੁੱਜ ਜਾਣਗੀਆਂ ਤੇ 9 ਮਾਰਚ ਨੂੰ ਖੇਡਾਂ ਦੀ ਸ਼ੁਰੂਆਤ ਸੈਂਚੁਰੀ ਪਲਾਈਵੁੱਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭਜਨ ਭਜਯੰਕਾ ਵੱਲੋਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਜਨਵਰੀ ਨੂੰ ਮੈਡਲ ਸੈਰੇਮਨੀ ਦੀ ਰਸਮ ਕੀਤੀ ਜਾਵੇਗੀ ਜਿਸ ਦੌਰਾਨ ਬਾਸਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਬਾਸਲ ਪੁੱਜ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨਗੇ ਤੇ 11 ਮਾਰਚ ਨੂੰ ਪ੍ਰਤੀਯੋਗਿਤਾ ਦੇ ਆਖਿਰੀ ਦਿਨ ਨਾਰੀ ਸ਼ਕਤੀ ਦੀ ਪ੍ਰਤੀਕ ਸ਼੍ਰੀਮਤੀ ਸੰਗੀਤਾ ਮਿੱਤਲ (ਸੰਚਾਲਕਾ ਸੰਜੀਵਨੀ ਸ਼ਰਨਮ) ਪਤਨੀ ਅਮਿ੍ਰਤ ਸਾਗਰ ਮਿੱਤਲ ਵਾਈਸ ਚੇਅਰਮੈਨ ਸੋਨਾਲੀਕਾ ਗਰੁੱਪ ਖਿਡਾਰੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣ ਪੁੱਜਣਗੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਖਿਡਾਰੀਆਂ ਦੇ ਰਹਿਣ ਦਾ ਪ੍ਰਬੰਧ ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਜਿਲ੍ਹਾ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ.ਦੀ ਅਗਵਾਈ ਹੇਠ ਕੀਤਾ ਜਾਵੇਗਾ। ਇਸ ਮੌਕੇ ਮਲਕੀਤ ਸਿੰਘ ਮਹੇੜੂ, ਸੈਕਟਰੀ ਹਰਬੰਸ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਹਰਮੇਸ਼ ਤਲਵਾੜ, ਪ੍ਰੇਮ ਸੈਣੀ ਵੀ ਮੌਜੂਦ ਸਨ।

Related Articles

Leave a Comment