Home » ਗੁ: ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਗੁ: ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸੰਸਾਰ ਨੇਕ ਪੁਰਸ਼ ਭਾਵ ਆਦਰਸ਼ ਮਨੁੱਖ ਬਣਾਉਣ ਲਈ ਸਾਜਿਆ ਸੀ- ਸੰਤ ਅਮੀਰ ਸਿੰਘ

by Rakha Prabh
10 views

ਲੁਧਿਆਣਾ 18ਜੂਨ (       ਕਰਨੈਲ ਸਿੰਘ ਐੱਮ ਏ    )- ਸਿੱਖੀ ਦੇ ਪ੍ਰਚਾਰ ਪਸਾਰ ਲਈ ਕਾਰਜਸ਼ੀਲ ਜਵੱਦੀ ਟਕਸਾਲ ਦੇ ਬਾਨੀ ਮਹਾਂਪੁਰਸ਼ ਸੰਤ ਬਾਬਾ ਸੁਚਾ ਸਿੰਘ ਜੀ ਦੇ ਦਰਸਾਏ ਮਾਰਗਾਂ ਤੇ ਚੱਲਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਉਲੀਕੇ ਧਰਮ ਪ੍ਰਚਾਰ ਸਮਾਗਮਾਂ ਤਹਿਤ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਕਲਾਂ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਕੀਤੇ ਜਾਂਦੇ ਹਨ। ਅੱਜ ਨਾਮ ਸਿਮਰਨ ਅਭਿਆਸ ਸਮਾਗਮ ਦੌਰਾਨ ਮਹਾਂਪੁਰਸ਼ਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪੌੜੀਆਂ ਫ਼ੁਰਮਾਇਆ ਕਿ ਦਸ ਗੁਰੂ ਸਾਹਿਬਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਾਸਤਕ ਬਿਰਤੀ ਲੋਕਾਂ ਅੰਦਰ ਆਸਤਿਕਤਾ ਦਾ ਵਿਸ਼ਵਾਸ਼ ਦ੍ਰਿੜ ਕਰਵਾਇਆ ਆਕਾਲ ਪੁਰਖ ਵਾਹਿਗੁਰੂ ਜੀ ਦੀ ਹੋਂਦ ਦਾ ਅਹਿਸਾਸ ਕਰਵਾਉਦਿਆਂ ਲੋਕ ਮਨਾਂ ਅੰਦਰ ਦ੍ਰਿੜ ਕਰਵਾਆਇਆ ਜੋ ਕਿ ਵਕਤ ਦੀ ਮੰਗ ਵੀ ਰਹੀ ਹੈ। ਕਿਉਕਿ ਮਨੁੱਖ ਭਰਮ ਭੁਲੇਖਿਆਂ ਦੀ ਅਗਿਆਨਤਾ ਦੇ ਜਾਲ ਚ ਉਲਝਿਆ ਸੰਸਾਰ ਨੂੰ ਹੀ ਸਦੀਵੀ ਸੱਚ ਸਮਝੀ ਜਾਂਦਾ ਹੈ। ਮਹਾਂਪੁਰਸ਼ਾਂ ਨੇ ਦਲੀਲਾਂ ਨਾਲ ਜੋਰ ਦਿੱਤਾ ਕਿ ਗੁਰਮਤਿ ਅਨੁਸਾਰ ਸੰਸਾਰ ਅੰਤਮ ਭਾਵ ਤੋਂ ਨਾਸ਼ਵਾਨ ਹੈ, ਪ੍ਰੰਤੂ ਝੂਠ ਤੇ ਮਿਿਥਆ ਨਹੀਂ ਕੇਵਲ ਪਰਿਵਰਤਨਸ਼ੀਲ ਹੈ।ਪਰਿਵਰਤਨਸ਼ੀਲ ਵਸਤੂ ਝੂਠੀ ਤੇ ਮਿਿਥਆ ਨਹੀਂ ਹੁੰਦੀ, ਸੱਚੀ ਹੁੰਦੀ ਹੈ, ਪ੍ਰੰਤੂ ਸਦੀਵੀ ਸਤਿ ਵਾਲੀ ਵੀ ਨਹੀਂ ਹੁੰਦੀ,  ਸੱਚੇ ਪ੍ਰਭੂ ਦੀ ਰਚਨਾ ਝੂਠੀ ਕਿਵੇ ਹੋ ਸਕਦੀ ਹੈ। ਸੰਸਾਰ ਦੀ ਹੋਂਦ, ਸਾਪੇਖ ਸੱਚ ਨੂੰ ਕਦੀ ਨਿਰਾਸ਼ ਨਹੀਂ ਕਰਦਾ।ਬਾਬਾ ਜੀ ਨੇ ਦਲੀਲਾਂ ਦਾ ਨਿਚੋੜ  ਕੱਢਦਿਆਂ ਸਮਝਾਇਆ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸੰਸਾਰ, ਇਹ ਧਰਤੀ ਧਰਮਸਾਲ ਸਾਜ ਕੇ ਧਰਮ ਕਮਾਉਣ ਦੀ ਜਗ੍ਹਾ ਬਣਾਈ ਹੈ।ਵਾਹਿਗੁਰੂ ਜੀ ਨੇ ਇਹ ਸੰਸਾਰ, ਨੇਕ ਪੁਰਸ਼ ਭਾਵ ਆਦਰਸ਼ ਮਨੁੱਖ ਬਣਾਉਣ ਲਈ ਸਾਜਿਆ ਹੈ।

Related Articles

Leave a Comment