ਆਸਾਮ ਪੁਲਿਸ ਨੇ ਟਰੱਕ ’ਚੋਂ 2400 ਕਿਲੋ ਗਾਂਜਾ ਕੀਤਾ ਜਬਤ, ਮੁੱਖ ਮੰਤਰੀ ਸਰਮਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ, 16 ਅਕਤੂਬਰ : ਆਸਾਮ-ਤਿ੍ਰਪੁਰਾ ਸਰਹੱਦ ’ਤੇ ਚੁਰਾਬਾੜੀ ਵਾਚ ਪੋਸਟ ਦੇ ਕਰਮਚਾਰੀਆਂ ਵੱਲੋਂ ਸ਼ਨਿੱਚਰਵਾਰ ਦੀ ਰਾਤ ਨੂੰ ਚੈਕਿੰਗ ਦੌਰਾਨ, ਆਸਾਮ ਪੁਲਿਸ ਨੇ ਗੁਆਂਢੀ ਰਾਜ ਤੋਂ ਆ ਰਹੇ ਇੱਕ ਟਰੱਕ ਨੂੰ ਹਿਰਾਸਤ ’ਚ ਲਿਆ ਅਤੇ ਡਰੰਮਾਂ ’ਚ ਭਰਿਆ 2400 ਕਿਲੋਗ੍ਰਾਮ ਗਾਂਜਾ ਜਬਤ ਕੀਤਾ। ਇਸ ਦੇ ਨਾਲ ਹੀ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ 13 ਸਤੰਬਰ ਨੂੰ ਵੀ ਆਸਾਮ ਪੁਲਿਸ ਅਤੇ ਕੇਂਦਰੀ ਰਿਜਰਵ ਪੁਲੀਸ ਬਲ ਵੱਲੋਂ ਸਾਂਝੇ ਆਪ੍ਰੇਸਨ ਦੌਰਾਨ ਕਾਰਬੀ ਐਂਗਲੋਂਗ ਜ਼ਿਲ੍ਹੇ ’ਚ ਇੱਕ ਟਰੱਕ ’ਚੋਂ 860 ਕਿਲੋ ਗਾਂਜਾ ਅਤੇ 40 ਗ੍ਰਾਮ ਸੱਕੀ ਹੈਰੋਇਨ ਜਬਤ ਕੀਤੀ ਗਈ ਸੀ। ਪੁਲਿਸ ਨੇ ਇਸ ਜਬਤ ਦੇ ਸਬੰਧ ’ਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕੀਤਾ ਸੀ।
ਇਸ ਦੇ ਨਾਲ ਹੀ 17 ਮਈ ਨੂੰ ਅਸਾਮ-ਤਿ੍ਰਪੁਰਾ ਸਰਹੱਦ ’ਤੇ ਕਰੀਮਗੰਜ ਜ਼ਿਲ੍ਹੇ ’ਚ ਇਕ ਟਰੱਕ ’ਚੋਂ 1183 ਕਿਲੋ ਗਾਂਜਾ ਜਬਤ ਕੀਤਾ ਗਿਆ ਸੀ ਅਤੇ ਡਰਾਈਵਰ ਸਮੇਤ ਦੋ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਦਰਅਸਲ ਤਿ੍ਰਪੁਰਾ ਤੋਂ ਗੁਹਾਟੀ ਜਾ ਰਹੇ ਛੇ ਪਹੀਆ ਵਾਹਨ ਨੂੰ ਰੋਕ ਕੇ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਫਿਰ ਇਸ ਤਲਾਸੀ ਮੁਹਿੰਮ ਦੌਰਾਨ ਗੱਡੀ ’ਚੋਂ ਲਗਭਗ 1183 ਕਿਲੋ ਗਾਂਜਾ ਬਰਾਮਦ ਹੋਇਆ
ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਸੁੱਕਰਵਾਰ ਨੂੰ ਗੁਹਾਟੀ ਦੇ ਸ੍ਰੀਮੰਤਾ ਸੰਕਰਦੇਵ ਕਲਾਕਸੇਤਰ ’ਚ ਆਪਣੇ ਸੰਬੋਧਨ ਦੌਰਾਨ ਕਿਹਾ, “ਆਸਾਮ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ, ਅਸਮ ਸਰਕਾਰ ਨਸ਼ਿਆਂ ਖਿਲਾਫ਼ ਆਪਣੀ ਲੜਾਈ ਜਾਰੀ ਰੱਖ ਰਹੀ ਹੈ। ਮਈ 2021 ਤੋਂ ਆਸਾਮ ’ਚ 900 ਕਰੋੜ ਰੁਪਏ ਦੇ ਨਸ਼ੇ ਸਨ।“ ਜਬਤ ਕੀਤਾ ਗਿਆ ਅਤੇ 6,800 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ।