Home » ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਦੇਹਾਂਤ

ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਦੇਹਾਂਤ

by Rakha Prabh
59 views

ਪੰਚਕੂਲਾ, 19 ਮਈ

ਮਸ਼ਹੂਰ ਜੋਤਸ਼ੀ ਤੇ ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ. ਖੁਰਾਣਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਖੁਰਾਣਾ ਪਿਛਲੇ ਦੋ ਦਿਨਾਂ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਉਹ ਵੈਂਟੀਲੇਟਰ ‘ਤੇ ਸਨ। ਅੱਜ ਸਵੇਰੇ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਪੀ. ਖੁਰਾਣਾ ਪੰਚਕੂਲਾ ਦੇ ਸੈਕਟਰ 2 ਵਿੱਚ ਰਹਿੰਦੇ ਸਨ। ਮਰਹੂਮ ਪੀ ਖੁਰਾਣਾ ਦੇ ਪਰਿਵਾਰ ’ਚ ਪਤਨੀ, ਦੋ ਪੁੱਤਰ ਆਯੁਸ਼ਮਾਨ ਖੁਰਾਣਾ ਤੇ ਅਪਾਰਸ਼ਕਤੀ ਹਨ। ਅਪਾਰਸ਼ਕਤੀ ਵੀ ਬਾਲੀਵੁੱਡ ’ਚ ਸੰਘਰਸ਼ ਕਰ ਰਿਹਾ ਹੈ।

Related Articles

Leave a Comment