ਜ਼ੀਰਾ/ ਫਿਰੋਜ਼ਪੁਰ,19 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਅੱਜ ਪੰਜਾਬੀ ਸਾਹਿਤ ਸਭਾ ( ਰਜ਼ਿ ) ਜ਼ੀਰਾ ਦੀ ਮਾਸਿਕ ਇੱਕਤਰਤਾ ਸ੍ਰੀ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਹਾਈ ਸਕੂਲ ( ਲੜਕੇ) ਨੇੜੇ ਬੱਸ ਸਟੈਂਡ ਜ਼ੀਰਾ ਵਿਖੇ ਸ੍ਰੀ ਹਰੀ ਦਾਸ ਚੌਹਾਨ ਜੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਲਖਬੀਰ ਸਿੰਘ ਨੇ ਕਵਿਤਾ “ ਵੋਟਾਂ ਆਈਆਂ ਵੇ, ਵੋਟਾਂ ਆਈਆ ” ਸੁਣਾਈ । ਹਰਜੀਤ ਸਿੰਘ ਬੇਦੀ ਤਲਵੰਡੀ ਭਾਈ ਨੇ ਨਜ਼ਮ “ ਬੰਦੇ ਦੀ ਜੂਨ ” ਸੁਣਾਈ । ਵਿਵੇਕ ਕੋਟ ਈਸੇ ਖਾਂ ਨੇ ਗੀਤ “ ਸਾਹਿਤ ਦਾ ਖੇਤਰ ਵਿਸ਼ਾਲ ਸਾਥੀਓ ” ਸੁਣਾਇਆ । ਸੁਖਵਿੰਦਰ ਸੁੱਖ ਨੇ ਗੀਤ “ ਊਟੀ ” ਸੁਣਾਇਆ । ਜੀਵਨ ਸਿੰਘ ਹਾਣੀ ਨੇ ਗ਼ਜ਼ਲ “ ਮੈਨੂੰ ਜਿਸਦੀ ਬੇਰੁੱਖੀ ਨੇ ” ਸੁਣਾਈ । ਵੰਸ਼ਿਕਾ ਚੌਹਾਨ ਨੇ ਗੀਤ “ ਨੂਰ ਬਿਨਾਂ ਸਾਡਾ ਦਿਲ ਨਾ ਲੱਗੇ ” ਸੁਣਾਇਆ । ਹਰੀ ਦਾਸ ਚੌਹਾਨ ਨੇ ਕਾਵਿ ਰਚਨਾ “ ਨਹੀ ਇਓ ਜਿਹਾ ਗਦਾਰ ਚਾਹੀਦਾ ” ਸੁਣਾਈ । ਸ਼ੁਭਮ ਚੌਹਾਨ ਨੇ ਕਵਿਤਾ “ ਜਾਚ ਦੱਸਦੇ ਜਿੰਦਗੀ ਜਿਉਣ ਦੀ ” ਸੁਣਾਈ । ਪ੍ਰਨੀਤ ਕੌਰ ਚੌਹਾਨ ਨੇ ਕਾਵਿ ਲਿਖਤ “ ਨਿੱਕੀ ਜਿਹੀ ਮੈ ਬਾਲੜੀ, ਨਾਮ ਮੇਰਾ ਨੂਰ ” ਸੁਣਾਈ । ਇਸ ਤੋਂ ਇਲਾਵਾ ਵਰਿੰਦਰ ਜ਼ੀਰਾ , ਰਜਿੰਦਰ ਸਿੰਘ ਅਤੇ ਕੁੰਜਬੀਰ ਸਿੰਘ ਨੇ ਵੀ ਹਾਜਰੀ ਲੁਵਾਈ । ਰਾਜ ਅਰੋੜਾ ਨੇ ਖੂਬਸੂਰਤ ਕਵਿਤਾ ਸੁਣਾਈ । ਪਰਮਜੀਤ ‘ਵਿਦਿਆਰਥੀ’ ਨੇ ਲੇਖ “ ਕੀ ਰੱਬ ਤੇ ਦੇਵੀ ਦੇਵਤਿਆਂ ਦੀ ਹੌਂਦ ਹੈ ” ਪੜ੍ਹ ਕੇ ਸੁਣਾਇਆ । ਰਜਿੰਦਰ ਔਲਖ ਨੇ ਕਾਵਿ ਲਿਖਤ “ ਤੇਰਾ ਨਾਮ ਧਿਉਂਦਾ ਦਾ ਜਦ ” ਸੁਣਾਈ । ਸਟੇਜ ਸੈਕਟਰੀ ਦੀ ਜਿੰਮੇਵਾਰੀ ਵਰਿੰਦਰ ਜ਼ੀਰਾ ਨੇ ਨਿਭਾਈ । ਹਰ ਰਚਨਾ ਤੇ ਉਸਾਰੂ ਚਰਚਾ ਹੋਈ । ਅੰਤ ਵਿੱਚ ਸ੍ਰੀ ਹਰੀ ਦਾਸ ਚੌਹਾਨ ਜੀ ਨੇ ਅਗਲੇ ਮਹੀਨੇ ਮੁੜ ਮਿਲਣ ਦੀ ਆਸ ਨਾਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।