Home » ਸੇਵਾ ਭਾਰਤੀ ਜ਼ੀਰਾ ਵੱਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਚ ਵਿਦਿਆਰਥੀ ਜਾਗਰੂਕਤਾ ਸੈਮੀਨਾਰ ਆਯੋਜਿਤ

ਸੇਵਾ ਭਾਰਤੀ ਜ਼ੀਰਾ ਵੱਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਚ ਵਿਦਿਆਰਥੀ ਜਾਗਰੂਕਤਾ ਸੈਮੀਨਾਰ ਆਯੋਜਿਤ

ਸੈਮੀਨਾਰ ਚ ਸਾਡਾ ਘਾਣਪਾਣ ,ਵਿਉਹਾਰ ਤੇ ਵਪਾਰ ਕੇਸਾਂ ਹੋ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ

by Rakha Prabh
76 views

ਜ਼ੀਰਾ/ ਫਿਰੋਜ਼ਪੁਰ, 19 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਸੇਵਾ ਭਾਰਤੀ ਪੰਜਾਬ ਵੱਲੋਂ ਸਾਡਾ ਘਾਣਪਾਣ , ਵਿਉਹਾਰ , ਵਿਉਪਾਰ ਕੇਸਾ ਹੋ ਤਹਿਤ ਵਿਦਿਆਰਥੀ ਜਾਗਰੂਕਤਾ ਸੈਮੀਨਾਰ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਜ਼ੀਰਾ ਵਿਖੇ ਸੇਵਾ ਭਾਰਤੀ ਜ਼ੀਰਾ ਪ੍ਰਧਾਨ ਵੀਰ ਸਿੰਘ ਚਾਵਲਾ ਦੀ ਰਹਿਨੁਮਾਈ ਹੇਠ ਕਰਵਾਏ ਗਏ । ਇਸ ਮੌਕੇ ਸੇਵਾ ਭਾਰਤੀ ਪੰਜਾਬ ਦੇ ਸੰਗਠਨ ਮੰਤਰੀ ਪ੍ਰਦੀਪ ਗੋਇਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਦੀਪ ਗੋਇਲ ਨੇ ਕਿਹਾ ਕਿ ਭਾਰਤੀ ਸਭਿਅਤਾ ਸਮੁੱਚੇ ਵਿਸ਼ਵ ਵਿੱਚ ਸਭ ਤੋਂ ਉਚੀ ਹੈ ਅਤੇ ਆਪਣੀ ਸਭਿਅਤਾ ਨੂੰ ਬਚਾਉਣ ਲਈ ਨੋਜਵਾਨ ਪੀੜੀ ਨੂੰ ਅੱਗੇ ਲੱਗਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਖਾਣਪਾਣ ਵਿਉਹਾਰ ਵਿਉਪਾਰ ਉੱਤਮ ਹੋਣਾ ਚਾਹੀਦਾ ਹੈ ਅਤੇ ਝੂਠ ਫਰੇਬ ਤੋਂ ਹਮੇਸ਼ਾ ਬਚ ਕੇ ਰਹਿਣਾ ਹੈ। ਇਸ ਮੌਕੇ ਸੈਮੀਨਾਰ ਵਿੱਚ ਪ੍ਰਿੰਸੀਪਲ ਪਰਵੀਨ ਬਾਲਾ, ਪ੍ਰੀਤਮ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਵਿੰਦਰ ਸਿੰਘ, ਡਾ ਰਮੇਸ਼ ਕਚੰਦਰ ਆਰੀਆ, ਭੂਪਿੰਦਰ ਸ਼ਰਮਾ, ਰਿਪੂਦਮਨ ਸਿੰਘ , ਸੁੰਦਰਮ ਸੂਦ,ਐਨ ਕੇ ਨਾਰੰਗ, ਗੁਰਪ੍ਰੀਤ ਸਿੰਘ ਸਿੱਧੂ ਆਦਿ ਹਾਜਰ ਸਨ।

You Might Be Interested In

Related Articles

Leave a Comment