Home » ਕੇਂਦਰੀ ਟ੍ਰੇਡ ਯੂਨੀਅਨਾ ਅਤੇ ਮੁਲਾਜ਼ਮ ਫੈਡਰੇਸ਼ਨਾ ਵਲੋਂ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਜ਼ ਹੋਣਗੇ ਸ਼ਾਮਲ-ਸਾਂਝਾ ਫਰੰਟ

ਕੇਂਦਰੀ ਟ੍ਰੇਡ ਯੂਨੀਅਨਾ ਅਤੇ ਮੁਲਾਜ਼ਮ ਫੈਡਰੇਸ਼ਨਾ ਵਲੋਂ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਜ਼ ਹੋਣਗੇ ਸ਼ਾਮਲ-ਸਾਂਝਾ ਫਰੰਟ

by Rakha Prabh
137 views

ਫਿਰੋਜ਼ਪੁਰ, 16 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ )

You Might Be Interested In

ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾ ਦੀ ਪ੍ਰਤੀਨਿਧ ਕਰਦਾ ” ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ” ਦੀ ਆਨਲਾਈਨ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਰਣਜੀਤ ਸਿੰਘ ਰਾਣਵਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੇ ਫੈਸਲੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਸਮੂਹ ਕਨਵੀਨਰਜ਼ , ਕੋ-ਕਨਵੀਨਰਜ਼ ਅਤੇ ਮੈਬਰਜ਼ ਸਰਵ ਸਾਥੀ ਰਣਜੀਤ ਸਿੰਘ ਰਾਣਵਾ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਸੁਵਿਦੰਰ ਪਾਲ ਸਿੰਘ ਮੋਲੋਵਾਲੀ, ਹਰਭਜਨ ਸਿੰਘ ਪਿਲਖਣੀ, ਗਗਨਦੀਪ ਭੁਲਰ, ਸੁਖਦੇਵ ਸਿੰਘ ਸੈਣੀ, ਬਾਜ ਸਿੰਘ ਖਹਿਰਾ , ਕਰਮ ਸਿੰਘ ਧਨੋਆ, ਭਜਨ ਸਿੰਘ ਗਿਲ, ਐਨ.ਕੇ.ਕਲਸੀ., ਜਸਵੀਰ ਸਿੰਘ ਤਲਵਾੜਾ, ਰਾਧੇ ਸ਼ਾਮ, ਗੁਰਮੇਲ ਸਿੰਘ ਮੈਲਡੇ, ਬੋਬਿੰਦਰ ਸਿੰਘ, ਸੁਖਵਿੰਦਰ ਸਿੰਘ ਲਵਲੀ ਅਤੇ ਦਿਗਵਿਜੇ ਪਾਲ ਸ਼ਰਮਾ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਮਜ਼ਦੂਰ-ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਕੇਂਦਰੀ ਟਰੇਡ ਯੂਨੀਅਨਾ ਅਤੇ ਮੁਲਾਜ਼ਮ ਫੈਡਰੇਸ਼ਨਾ ਵਲੋਂ 16 ਫਰਵਰੀ 2024 ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਸਾਂਝਾ ਫਰੰਟ ਵਲੋਂ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ । ਆਗੂਆਂ ਆਖਿਆ ਕਿ ਇਹ ਹੜਤਾਲ ਜਿਥੇ ਮਜ਼ਦੂਰ ਦੇ ਮੁਦਿਆ ਨੂੰ ਲੈਕੇ ਕੀਤੀ ਜਾ ਰਹੀ ਹੈ ਉਥੇ ਮੁਲਾਜ਼ਮ ਫੈਡਰੇਸ਼ਨਾ ਵਲੋਂ ਇਸ ਗਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਮੁਚੇ ਦੇਸ਼ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰਨ ਹਿਤ ਪੈਨਸ਼ਨ ਫੰਡ ਰੈਗਲੇਟਰੀ ਡਿਵੈਲਪਮੈਂਟ ਅਥਾਰਟੀ ਕਾਨੂੰਨ ਖਤਮ ਕੀਤਾ ਜਾਵੇ ਅਤੇ ਇਸ ਅਥਾਰਟੀ ਕੋਲ ਸੂਬਾਈ ਮੁਲਾਜ਼ਮਾ ਤੇ ਸਰਕਾਰਾਂ ਦਾ ਪੈਸਾ ਵਾਪਸ ਕੀਤਾ ਜਾਵੇ , ਈ.ਪੀ.ਐਸ. 1995 ਅਧੀਨ ਮੁਲਾਜ਼ਮਾ ਤੇ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਹਰ ਤਰਾਂ ਦੇ ਕੱਚੇ, ਆਉਟ ਸੋਰਸ, ਦਿਹਾੜੀਦਾਰ ਸਮੇਤ ਸਿਹਤ ਤੇ ਸਿਿਖਆ ਦੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਕੇਂਦਰ/ ਰਾਜ ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਅੰਦਰ ਪਈਆਂ ਖਾਲੀ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਮਾਣ ਭੱਤਾ/ ਇਨਸੈਂਟਿਵ ਮੁਲਾਜ਼ਮਾ ਨੂੰ ਵੀ ਰੈਗੂਲਰ ਕੀਤਾ ਜਾਵੇ ਅਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕੀਤਾ ਜਾਵੇ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਣ/ ਨਿਗਮੀਕਰਣ ਕਰਨਾ ਬੰਦ ਕੀਤਾ ਜਾਵੇ ਅਤੇ ਸਰਕਾਰੀ ਅਦਾਰਿਆਂ ਦੀ ਅਕਾਰ ਘਟਾਈ ਬੰਦ ਕੀਤੀ ਜਾਵੇ , ਕੰਮ ਦਿਹਾੜੀ 08 ਘੰਟੇ ਬਹਾਲ ਰੱਖੀ ਜਾਵੇ ਅਤੇ ਸਮੁੱਚੇ ਟ੍ਰੇਡ ਯੂਨੀਅਨ ਅਧਿਕਾਰ ਸੁਰੱਖਿਅਤ ਕੀਤੇ ਜਾਣ, ਨਵੀਂ ਸਿਿਖਆ ਨੀਤੀ 2022 ਵਾਪਸ ਲਈ ਜਾਵੇ, ਹਰ ਪੰਜ ਸਾਲ ਬਾਅਦ ਪੇ- ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਅਤੇ ਕੇਂਦਰ ਦਾ 08 ਵਾਂ ਤਨਖਾਹ ਕਮਿਸ਼ਨ ਬਠਾਇਆ ਜਾਵੇ, ਕਰੋਨਾ ਸਮੇਂ ਦੌਰਾਨ ਦਾ ਰੋਕਿਆ 18 ਮਹੀਨੇ ਦਾ ਮਹਿਗਾਈ ਭੱਤਾ ਜਾਰੀ ਕੀਤਾ ਜਾਵੇ , ਤਰਸਯੋਗ ਅਧਾਰ ਤੇ ਨੋਕਰੀਆਂ ਤੇ ਲਗਾਈਆਂ ਬੇਲੋੜੀਆਂ ਪਾਬੰਦੀਆਂ/ ਸ਼ਰਤਾ ਤੁਰੰਤ ਹਟਾਈਆਂ ਜਾਣ। ਆਗੂਆਂ ਆਖਿਆ ਕਿ ਇਸ ਤੋਂ ਇਲਾਵਾ ਇਸ ਹੜਤਾਲ ਦੌਰਾਨ ਪੰਜਾਬ ਸਰਕਾਰ ਨਾਲ ਸਬੰਧਤ ਮੰਗਾ ਜਿਵੇਂ ਪੈਨਸ਼ਨਰ ਤੇ 2.59 ਗੁਣਾਂਕ ਲਾਗੂ ਕਰਨ, ਤਨਖਾਹ ਕਮਿਸ਼ਨ ਦੇ ਬਕਾਏ, ਮਹਿਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾ, ਤਨਖਾਹ ਕਮਿਸ਼ਨ ਦਾ ਰਹਿੰਦਾ ਹਿਸਾ ਲਾਗੂ ਕਰਵਾਉਣ, ਤਨਖਾਹ ਕਮਿਸ਼ਨ ਦੀਆਂ ਤੱਰੁਟੀਆਂ ਦੂਰ ਕਰਨ , ਬੰਦ ਕੀਤੇ ਭੱਤੇ ਬਹਾਲ ਕਰਨ , ਪੁਰਾਣੀ ਪੈਨਸ਼ਨ ਬਹਾਲ ਕਰਨ, ਮਾਣ ਭੱਤਾ/ ਇਨਸੈਂਟਿਵ ਦੁਗਣਾ ਕਰਨ, ਪ੍ਰੋਵੇਸ਼ਨਲ ਪੀਰੀਅਡ ਇੱਕ ਸਾਲ ਕਰਨ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਭੱਤੇਆਂ ਸਮੇਤ ਦੇਣ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਨ ਆਦਿ ਮੰਗਾ ਨੂੰ ਵੀ ਉਜਾਗਰ ਕੀਤਾ ਜਾਵੇਗਾ । ਆਗੂਆਂ ਆਖਿਆ ਕਿ ਪੰਜਾਬ ਦੇ ਮੁਲਾਜ਼ਮ 16 ਫਰਵਰੀ ਨੂੰ ਮੁਕਮਲ ਹੜਤਾਲ ਕਰਨ ਉਪਰੰਤ ਪੈਨਸ਼ਨਰਾ ਨੂੰ ਨਾਲ ਲੈਕੇ ਸਾਂਝਾ ਫਰੰਟ ਦੇ ਬੈਨਰ ਥੱਲੇ ਤਹਿਸੀਲ / ਜਿਲ੍ਹਾ ਕੇਂਦਰਾਂ ਦੇ ਸਮੂਚੀਆਂ ਟ੍ਰੇਡ ਯੂਨੀਅਨਾ ਵਲੋਂ ਕੀਤੇ ਜਾਣ ਵਾਲੇ ਸਾਂਝੇ ਐਕਸ਼ਨਾ ਵਿੱਚ ਸ਼ਾਮਲ ਹੋਕੇ ਸੜਕਾਂ ਜਾਮ ਕਰਨਗੇ । ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਇਸ ਹੜਤਾਲ ਦੀ ਕਾਮਯਾਬੀ ਲਈ ਸਾਂਝਾ ਫਰੰਟ ਦੀ ਵਧਾਈ ਹੋਈ ਕਮੇਟੀ ਦੀ ਮੀਟਿੰਗ 27 ਜਨਵਰੀ ਨੂੰ 11.00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਕੀਤੀ ਜਾਵੇਗੀ । ਆਗੂਆਂ ਇਹ ਵੀ ਆਖਿਆ ਕਿ ਸਾਂਝਾ ਫਰੰਟ ਦੇ ਪਹਿਲਾਂ ਚੱਲ ਰਹੇ ਸੰਘਰਸ਼ ਤਹਿਤ ਪੰਜਾਬ ਸਰਕਾਰ ਦੇ 92 ਵਿਧਾਇਕਾ ਦੇ ਘਰਾਂ ਅਗੇ ਲਗਾਏ ਜਾ ਰਹੇ ਧਰਨੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਤੀਰਥ ਸਿੰਘ ਬਾਸੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਧਨਵੰਤ ਸਿੰਘ ਭੱਠਲ, ਐਨ.ਡੀ. ਤਿਵਾੜੀ, ਕਰਮਜੀਤ ਸਿੰਘ ਬੀਹਲਾ, ਸੰਜੀਵ ਕੁਮਾਰ, ਹਰਦੀਪ ਸਿੰਘ ਟੋਡਰਪੁਰ, ਸੁਖਵਿੰਦਰ ਸਿੰਘ ਚਾਹਲ , ਸ਼ਿਵ ਕੁਮਾਰ ਤਿਵਾੜੀ, ਮੱਖਣ ਸਿੰਘ ਵਾਹਿਦਪੁਰੀ ਆਦਿ ਆਗੂ ਸ਼ਾਮਲ ਸਨ ।

Related Articles

Leave a Comment