ਮਾਝੇ ਅਤੇ ਮਾਲਵੇ ਦੀ ਸਰਹੱਦ ਤੇ ਸਥਿਤ ਸ਼ਹਿਰ ਜ਼ੀਰਾ ਵਿਖੇ ਪੀਰ ਬਾਬਾ ਮੌਜਦੀਨ ਜੀ ਦਾ ਸਲਾਨਾ ਜੋੜ ਮੇਲਾ ਸ਼ਹਿਰ ਦੇ ਸਹਿਯੋਗ ਨਾਲ ਦੋ ਧੜਿਆਂ ਵੱਲੋਂ ਵੱਖ ਥਾਵਾਂ ਤੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਥੇ ਬਾਬਾ ਮੌਜਦੀਨ ਦਰਗਾਹ ਤੇ ਗੱਦੀ ਨਸ਼ੀਨ ਮਾਣਕ ਸ਼ਾਹ ਦੇ ਫਰਜ਼ੰਦ ਦਿਲਾਵਰ ਹੁਸੈਨ ਦੀ ਅਗਵਾਈ ਹੇਠ ਸਟੇਜ ਲਗਾਈ ਗਈ। ਇਸ ਮੌਕੇ ਜਨਾਬ ਅਨਵਰ ਹੁਸੈਨ ਜ਼ੀਰਾ ਸਾਬਕਾ ਸਕੱਤਰ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਅਤੇ ਪ੍ਰਧਾਨ ਦੱਰਗਾਹ ਪੀਰ ਬਾਬਾ ਮੋਜਦੀਨ ਵੈਲਫੇਅਰ ਸੋਸਾਇਟੀ ਰਜਿ ਨੰਬਰ 3598 ਜ਼ੀਰਾ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸੁਸਾਇਟੀ ਵੱਲੋ ਦੱਰਗਾਹ ਪੀਰ ਬਾਬਾ ਮੋਜਦੀਨ ਜ਼ੀਰਾ ਦਾ 23 ਵਾਂ ਸਲਾਨਾ ਜੋੜ ਮੇਲੀ ਗੱਦੀ ਨਸ਼ੀਨ ਬਾਬਾ ਦਿੱਲਵਰ ਹੁਸੈਨ ਜ਼ੀਰਾ ਦੀ ਅਗਵਾਈ ਹੇਠ ਬੜੀ ਸਰਧਾ ਤੇ ਧੂਂਮ ਧਾਂਮ ਨਾਲ ਮਨਾਇਆ ਗਿਆ।
ਇਸ ਮੌਕੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਗੁਰਦੀਪ ਸਿੰਘ ਢਿੱਲੋ ਮੈਬਰ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਨੇ ਸ਼ਿਰਕਤ ਕੀਤੀ। ਇਸ ਮੌਕੇ ਮੇਲੇ ਵਿੱਚ ਪੰਜਾਬੀ ਨਾਮਵਰ ਸਿੰਗਰ ਦੋਗਾਣਾ ਜੋੜੀ ਪਾਲੀ ਦੇਤਵਾਲੀਆ ਅਤੇ ਮੈਡਮ ਸਹਿਨਾਜ ਸੰਧੂ ਨੇ ਆਪਣੇ ਗੀਤਾਂ ਨਾਲ ਸੰਗਤਾ ਦਾ ਮਨਰੰਜਨ ਕੀਤਾ। ਇਸ ਦੌਰਾਨ ਪੀਰ ਬਾਬਾ ਮੌਜਦੀਨ ਜੀ ਦੇ ਰੋਜੇ ਉਪਰ ਚਾਦਰ ਚੜਾਉਣ ਦੀ ਰਸਮ ਗੱਦੀ ਨਸ਼ੀਨ ਬਾਬਾ ਦਿੱਲਵਰ ਹੁਸੈਨ, ਕੁਲਬੀਰ ਸਿੰਘ ਜੀਰਾ ਅਤੇ ਗੁਰਦੀਪ ਸਿੰਘ ਢਿੱਲੋ ਮੈਬਰ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ, ਜਨਾਬ ਅਨਵਰ ਹੁਸੈਨ ਜੀਰਾ ਵੱਲੋ ਸਾਂਝੇ ਤੌਰ ਤੇ ਅੱਦਾ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਡਾ.ਰਸ਼ਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜ਼ੀਰਾ,ਹਰੀਸ਼ ਜੈਨ ਗੋਗਾ ਚੇਅਰਮੈਨ ਕੋਆਪਰੇਟਿਵ ਬੈਂਕ ਪੰਜਾਬ ,ਕੁਲਬੀਰ ਸਿੰਘ ਟਿੰਮੀ ਚੇਅਰਮੈਨ ਮਾਰਕੀਟ ਕਮੇਟੀ ,ਹਰੀਸ਼ ਕੁਮਾਰ ਤਾਂਗੜਾ ਵਾਈਸ ਪ੍ਰਧਾਨ ਨਗਰ ਕੌਂਸਲ,ਦਰਸ਼ਨ ਸਿੰਘ ਭਾਗੋਕੇ ਸਾਬਕਾ ਕੌਂਸਲਰ ,ਸਾਧੂ ਰਾਮ ਅਗਰਵਾਲ,ਗੁਰਭਗਤ ਸਿੰਘ ਗੋਰਾ ਗਿੱਲ ਕੌਸਲਰ ,ਲਖਵਿੰਦਰ ਸਿੰਘ ਲੱਖਾ ਕੌਸਲਰ , ਰਮੇਸ਼ ਕੁਮਾਰ ਪ੍ਰਧਾਨ ,ਬਲਵਿੰਦਰ ਬੁੱਟਰ ਸਾਬਕਾ ਚੇਅਰਮੈਨ,ਵਿਜੇ ਵੋਹਰਾ ਸਾਬਕਾ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ,ਜੋਗਾ ਸਿੰਘ ਸਕੱਤਰ ਪੰਜਾਬ ਕਾਂਗਰਸ,ਬਾਬਾ ਬਲਵੀਰ ਸਿੰਘ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਜ਼ੀਰਾ,ਜਸਪਾਲ ਪੰਨੂ ਚੇਅਰਮੈਨ ਪੰਜਾਬ ਕਾਂਗਰਸ, ਅਕਾਸ਼ ਆਗੂ ਯੂਥ ਕਾਂਗਰਸੀ, ਲਖਵਿੰਦਰ ਸਿੰਘ ਜੌੜਾ,ਪੂਰਨ ਚੰਦ ,ਹੀਰਾ ਲਾਲ ਪ੍ਰਧਾਨ ਬੌਰੀਆ ਸਮਾਜ ,ਸਰਵਨ ਕੁਮਾਰ,ਅਜੀਤ ਸਿੰਘ ਘਾਰੂ,ਅਸ਼ੋਕ ਕੁਮਾਰ ਹੰਸ,ਮੰਗਲ ਸਿੰਘ ਆਰੇ ਵਾਲਾ, ਸੁਖਵਿੰਦਰ ਸਿੰਘ ਭੋਲ਼ਾ,ਇਕਬਾਲ ਖਾਨ ਸੰਤੂਵਾਲਾ,ਕੁਲਵੰਤ ਮਣੀ,ਗੁਰਪ੍ਰੇਮ ਸਿੰਘ ਵਕੀਲਾਂ ਵਾਲਾ,ਬਲਕਾਰ ਸਿੰਘ ਸਰਾਂ ਸਰਪੰਚ,ਹੈਪੀ ਸਿੰਘ ਸੈਕਟਰੀ ਬਲਾਕ ਕਾਂਗਰਸ ਜ਼ੀਰਾ,ਰਾਮ,ਗੁਰਮੀਤ ਸ਼ਾਹ,ਲਿਆਕਤ ਅਲੀ,ਗੋਲਡੀ ਮਾਹਲਾ,ਗੁਰਪ੍ਰੀਤ ਮਾਹਲਾ ਆਦਿ ਹਾਜ਼ਰ ਸਨ।
1 comment
Congratulations ji