Home » ਪੀਰ ਬਾਬਾ ਮੌਜਦੀਨ ਦਰਗਾਹ ਤੇ ਉਰਸ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ

ਪੀਰ ਬਾਬਾ ਮੌਜਦੀਨ ਦਰਗਾਹ ਤੇ ਉਰਸ ਮੇਲਾ ਅਮਿੱਟ ਯਾਦਾਂ ਛੱਡਦਾ ਸੰਪੰਨ

ਪੀਰ ਬਾਬਾ ਮੌਜਦੀਨ ਜੀ ਦੀ ਦਗਾਹ ਤੇ ਵਿਧਾਇਕ ਨਰੇਸ਼ ਕਟਾਰੀਆ ਨੇ ਚੜਾਈ ਚਾਦਰ

by Rakha Prabh
215 views

 ਜ਼ੀਰਾ/ ਫਿਰੋਜ਼ਪੁਰ 30 ਜੂਨ ( ਗੁਰਪ੍ਰੀਤ ਸਿੰਘ ਸਿੱਧੂ) ਪੀਰ ਬਾਬਾ ਮੌਜਦੀਨ ਜੀ ਦੀ ਪਵਿੱਤਰ ਦਰਗਾਹ ਤੇ ਸਲਾਨਾ ਜੋੜ ਮੇਲਾ ਸਮੁੱਚੇ ਸ਼ਹਿਰ ਦੇ ਸਹਿਯੋਗ ਨਾਲ ਦੋ ਧੜਿਆਂ ਵੱਲੋਂ ਵੱਖ ਥਾਵਾਂ ਤੇ ਪੂਰੀ ਸ਼ਰਧਾ ਭਾਵਨਾ ਨਾਲ ਮੇਲਾ ਕਰਵਾਇਆ ਗਿਆ । ਜਿਥੇ ਬਾਬਾ ਮੌਜਦੀਨ ਦਰਗਾਹ ਤੇ ਬਣੇ ਬਾਬਾ ਮੌਜਦੀਨ ਕਲੱਬ ਜ਼ੀਰਾ ਵੱਲੋਂ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਆਪ ਵਿਧਾਇਕ ਨਰੇਸ਼

ਕਟਾਰੀਆ ਨੇ ਦਰਗਾਹ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਧਰਮਪਾਲ ਚੁੱਘ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਗੁਰਮੀਤ ਸਿੰਘ ਸੰਧੂ ਦਫਤਰ ਸਕੱਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ,ਡਾ ਭੁਪਿੰਦਰ ਸਿੰਘ ਭਿੰਦਾ,ਪ੍ਰਿਸ ਘੁਰਕੀ, ਸੌਰਵ ਘੁਰਕੀ, ਗੁਰਪ੍ਰੀਤ ਸਿੰਘ ਕੌਸਲਰ, ਸਾਹਿਲ ਭੂਸਣ ਪ੍ਰਧਾਨ ਟਰੱਕ ਯੂਨੀਅਨ, ਕਸ਼ਮੀਰ ਸਿੰਘ ਭੁੱਲਰ, ਦਲਜੀਤ ਸਿੰਘ ਅਵਾਣ ,ਡਾ. ਵਰਿੰਦਰ ਕਾਲੀਆਂ,  ਹਰਭਗਵਾਨ ਭੋਲਾ ਬਲਾਕ ਪ੍ਰਧਾਨ, ਦੇਵ ਬਜਾਜ, ਦਰਬਾਰਾ ਸਿੰਘ ਪੀਐਸੳ ਆਦਿ ਹਾਜ਼ਰ ਸਨ। ਇਸ ਮੌਕੇ ਗਾਇਕ ਲਾਭ ਹੀਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦੇ ਮਨਮੋਹੇ । ਇਸ ਦੌਰਾਨ ਆਈਆਂ ਸੰਗਤਾਂ ਲਈ ਕਮੇਟੀ ਵੱਲੋਂ ਚਾਹ ਪਕੌੜਿਆਂ,ਖੀਰ ਅਤੇ ਲੰਗਰ ਪ੍ਰਸ਼ਾਦੇ ਸ਼ਰਧਾ ਨਾਲ ਛਕਾਏ।

Related Articles

Leave a Comment