Home » ਅੰਮ੍ਰਿਤਸਰ ਦੇ ਥਾਣਾ ਸਦਰ ਵੱਲੋਂ ਚੋਰੀ ਦੀਆਂ ਲੋਹੇ ਦੀਆਂ ਜਾਲੀਆਂ ਅਤੇ ਪਾਇਪਾਂ ਸਮੇਤ 2 ਕਾਬੂ

ਅੰਮ੍ਰਿਤਸਰ ਦੇ ਥਾਣਾ ਸਦਰ ਵੱਲੋਂ ਚੋਰੀ ਦੀਆਂ ਲੋਹੇ ਦੀਆਂ ਜਾਲੀਆਂ ਅਤੇ ਪਾਇਪਾਂ ਸਮੇਤ 2 ਕਾਬੂ

by Rakha Prabh
21 views

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦੇ ਰਮਨਦੀਪ ਸਿੰਘ, ਪੀ.ਪੀ.ਐਸ, ਡੀ.ਐਸ.ਪੀ (ਅੰਡਰ-ਟ੍ਰੈਨਿੰਗ) ਦੀ ਨਿਗਰਾਨੀ ਹੇਠ ਏ.ਐਸ.ਆਈ ਰਜਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਦਲਬੀਰ ਸਿੰਘ ਉਰਫ਼ ਘੁੱਗੀ ਪੁੱਤਰ ਸੁਖਵਿੰਦਰ ਸਿੰਘ ਸੈਣੀ ਚੌਂਕ, ਨੇੜੇ ਹਾਊਸਿੰਗ ਬੋਰਡ ਕਲੋਨੀ,ਅੰਮ੍ਰਿਤਸਰ ਅਤੇ ਮੇਹਸ਼ੀ ਪੁੱਤਰ ਸੁੰਦਰ ਲਾਲ ਵਾਸੀ ਦਇਆਨੰਦ ਨਗਰ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਲੋਹੇ ਦੀਆਂ ਜਾਲੀਆ ਅਤੇ ਲੋਹੇ ਦੀਆਂ ਪਾਇਪਾਂ ਬ੍ਰਾਮਦ ਕੀਤੀਆਂ ਗਈਆਂ। ਇਹਨਾਂ ਤੇ ਮੁਕੱਦਮਾ ਨੰਬਰ 199 ਮਿਤੀ 28-06-2023 ਜੁਰਮ 380 ਭ:ਦ:, ਥਾਣਾ ਸਦਰ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Comment