ਮੱਲਾ ਵਾਲਾ – ਨੇੜਲੇ ਪਿੰਡ ਕਮਾਲਾ ਬੋਦਲਾ ਦੇ ਕਿਸਾਨਾਂ ਵੱਲੋਂ ਸ਼ੰਬੂ ਬਾਰਡਰ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਲੰਗਰ ਦੀ ਜਰੂਰਤ ਨੂੰ ਪੂਰਾ ਕਰਨ ਵਿੱਚ ਆਪਣਾ ਸਹਿਯੋਗ ਦੇਣ ਲਈ ਪਿੰਡ ਵਿੱਚੋ 5 ਕੁਇੰਟਲ ਦੇ ਕਰੀਬ ਕਣਕ ਇਕੱਠੀ ਕੀਤੀ ਗਈ ਹੈ । ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਆਰਫਕੇ ਤੋਂ ਪ੍ਰੈਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੋਚ ਅਨੁਸਾਰ ਸ਼ੰਭੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਬਲ ਦੇਣ ਲਈ ਪਿੰਡ ਪੱਧਰੀ ਇਕਾਈਆਂ ਨੂੰ ਹਰੇਕ ਪਿੰਡ ਵਿੱਚੋਂ 5 ਕੁਇੰਟਲ ਦੇ ਕਰੀਬ ਕਣਕ ਇਕੱਠੀ ਕਰਨ ਦਾ ਹੋਕਾ ਦਿੱਤਾ ਗਿਆ ਸੀ। ਇਸ ਲਈ ਇਹ ਕਣਕ ਇਕੱਠੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਿੰਡ ਕਮਾਲਾ ਬੋਦਲਾ ਦੇ ਵਾਸੀਆਂ ਵੱਲੋਂ ਵੱਧ ਚੜ ਕੇ ਕਣਕ ਦੀ ਸੇਵਾ ਕੀਤੀ ਗਈ ਹੈ ਜੋ ਸ਼ੰਭੂ ਬਾਰਡਰ ਲੀ ਰਵਾਨਾ ਕੀਤੀ ਗਈ ਹੈ |ਇਸ ਮੌਕੇ ਕਿਸਾਨ ਆਗੂ ਹਰਨੇਕ ਸਿੰਘ ਭੁੱਲਰ ਤੋਂ ਇਲਾਵਾ , ਦੇਸਾ ਸਿੰਘ, ਪੂਰਨ ਸਿੰਘ, ਸਾਧਾ ਸਿੰਘ, ਕਸ਼ਮੀਰ ਸਿੰਘ, ਸ਼ਿੰਗਾਰਾ ਸਿੰਘ, ਪ੍ਰਤਾਪ ਸਿੰਘ, ਆਦਿ ਕਿਸਾਨ ਹਾਜ਼ਰ ਸਨ।