ਜ਼ੀਰਾ/ਫਿਰੋਜ਼ਪੁਰ 30 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ)
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਦੇ ਪ੍ਰਧਾਨ ਨਿਸ਼ਾਨ ਸਿੰਘ ਸਹਿਜਾਦੀ ਦੀ ਅਗਵਾਈ ਹੇਠ ਜੰਗਲਾਤ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵੱਜੋਂ ਰੇਜ਼ ਦਫਤਰ ਜ਼ੀਰਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਅਰੰਭ ਕਰ ਦਿੱਤੀ ਹੈ । ਇਸ ਮੌਕੇ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਕਿੱਕਰ ਸਿੰਘ ਬਲਾਕ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ , ਕੌਰ ਸਿੰਘ ਬਲਾਕ ਪ੍ਰਧਾਨ ਪਸਸਫ ਜ਼ੀਰਾ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਰੇਂਜ ਅਫ਼ਸਰ ਜ਼ੀਰਾ ਵੱਲੋਂ ਦਿੱਤੀ ਮੀਟਿੰਗ ਵਿੱਚੋਂ ਉੱਠ ਜਾਣ ਅਤੇ ਮੰਗਾਂ ਨਾ ਮੰਨਣ ਤੋਂ ਇਲਾਵਾਂ ਜੰਗਲਾਤ ਕਾਮਿਆਂ ਨਾਲ ਮਾੜੇ ਵਰਤਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਮਿਆਂ ਦੀਆਂ ਦੋ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਨਰੇਗਾ ਸਕੀਮ ਅਧੀਨ ਜੰਗਲਾਤ ਕਾਮੇ ਕੰਮ ਨਹੀ ਕਰਨਗੇ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਸ ਦੀ ਜ਼ਿਮੇਵਾਰੀ ਰੇਂਜ ਅਫ਼ਸਰ ਦੀ ਹੋਵੇਗੀ। ਇਸ ਮੌਕੇ ਧਰਨੇ ਲਖਵੀਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਸਰਕਲ ਜਰਨਲ ਸਕੱਤਰ, ਬਾਂਕੇ ਲਾਲ ਜ਼ਿਲ੍ਹਾ ਵਿੱਤ ਸਕੱਤਰ, ਰਾਜ ਸਿੰਘ ਜ਼ਿਲ੍ਹਾ ਜੋਇੰਟ ਸਕੱਤਰ, ਮੁਖਤਿਆਰ ਸਿੰਘ ਰੇਂਜ ਪ੍ਰਧਾਨ ਫਿਰੋਜ਼ਪੁਰ, ਜੀਤ ਸਿੰਘ ਸਾਨਕੇ ਸਹਾਇਕ ਖਜ਼ਾਨਚੀ, ਜਸਵਿੰਦਰ ਰਾਜ ਰੇਂਜ ਪ੍ਰਧਾਨ ਜ਼ੀਰਾ, ਬਲਵਿੰਦਰ ਕੁਮਾਰ ਜਰਨਲ ਸਕੱਤਰ ਰੇਂਜ ਜ਼ੀਰਾ, ਸੇਵਾਦਾਰ ਗੋਰਖਾ ਬਹਾਦਰ, ਸੁਲੱਖਣ ਸਿੰਘ ਮੁਖ ਸਲਾਹਕਾਰ, ਬਲਵਿੰਦਰ ਸਿੰਘ ਜਰਨਲ ਸਕੱਤਰ ਰੇਂਜ ਫਿਰੋਜ਼ਪੁਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।