ਸੰਗਰੂਰ ——— ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਸੰਗਰੂਰ ਵਿਖੇ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਂਗਾਂ ਦੀ ਪ੍ਰਧਾਨਗੀ ਹੇਠ ਸਥਿਤ ਭਲਵਾਨ ਰੋਡ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਹਰਪਾਲ ਸਿੰਘ ਭੁੱਲਰ ਚੇਅਰਮੈਨ ਐਨ ਆਰ ਆਈ ਸੋੱਲ ਪੰਜਾਬ, ਪਰਮਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਅਮਰਜੀਤ ਸਿੰਘ ਚੇਅਰਮੈਨ ਜ਼ਿਲ੍ਹਾ ਮੋਗਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਨੀਰੂ ਤੁਲੀ ਨੂੰ ਸੀਨੀਅਰ ਉਪ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਜਸਵਿੰਦਰ ਕੌਰ ਨੂੰ ਅਡਵਾਈਜ਼ਰ ਇਸਤਰੀ ਵਿੰਗ ਪੰਜਾਬ, ਗੁਰਜੰਟ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਲਾਭ ਸਿੰਘ ਦੁੱਗਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਸੰਨਦੀਪ ਕੌਰ ਨੂੰ ਚੇਅਰਪਰਸਨ ਇਸਤਰੀ ਵਿੰਗ ਬਲਾਕ ਅੰਨਦਾਣਾ, ਜਸਵੀਰ ਸਿੰਘ ਚੀਮਾਂ ਨੂੰ ਚੇਅਰਮੈਨ ਬਲਾਕ ਸੁਨਾਮ ਅਤੇ ਚਰਨਜੀਤ ਸਿੰਘ ਅਰੋੜਾ ਨੂੰ ਚੇਅਰਮੈਨ ਆਰ ਟੀ ਆਈ ਸੋੱਲ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਔਰਤ ਵਰਗ ਹਰ ਖੇਤਰ ਵਿੱਚ ਮੱਲਾਂ ਮਾਰਦੀਆਂ ਜਾ ਰਹੀਆਂ ਹਨ ਪਬਲਿਕ ਸੈਕਟਰ ਤੋਂ ਲੈ ਕੇ ਸਰਕਾਰੀ ਉਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਆਪਣੇ ਫਰਜ਼ ਨਿਭਾ ਰਹੀਆਂ ਹਨ ਪ੍ਰੰਤੂ ਫਿਰ ਵੀ ਸਾਡੇ ਸਮਾਜ ਦੇ ਕੁਝ ਲਾਲਚੀ ਲੋਕ ਇਨ੍ਹਾਂ ਨੂੰ ਮਾਣ ਸਨਮਾਨ ਦੇਣ ਦੀ ਵਜਾਏ ਇਨ੍ਹਾਂ ਨਾਲ ਵਧੀਕੀਆਂ ਕਰ ਰਹੇ ਹਨ ਉਨ੍ਹਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਜਿਹੜੇ ਔਰਤ ਵਰਗ ਤੇ ਅੱਤਿਆਚਾਰ ਕਰਦੇ ਹਨ।ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਸਮਾਜ ਨੂੰ ਜਾਗਰੂਕ ਕਰਕੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਉਪਰਾਲੇ ਕਰਾਂਗੇ। ਹੋਰਨਾਂ ਤੋਂ ਇਲਾਵਾ ਮਨਜੀਤ ਕੌਰ, ਸੰਨਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਪਟਿਆਲਾ, ਰਿਸ਼ੀਪਾਲ ਸਿੰਘ, ਜਗਸੀਰ ਸਿੰਘ, ਕੁਲਦੀਪ ਸਿੰਘ, ਸਰਦਾਰ ਸਿੰਘ, ਬਹਾਦਰ ਸਿੰਘ,ਸੁਮਨ ਕੌਰ, ਮੋਨਿਕਾ ਰਾਣੀ, ਅਮ੍ਰਿਤ ਪਾਲ ਸਿੰਘ ਚੇਅਰਮੈਨ ਬਲਾਕ ਬਾਘਾ ਪੁਰਾਣਾ, ਪਰਗਟ ਸਿੰਘ ਗਾਗਾ ਚੇਅਰਮੈਨ ਅਤੇ ਗੁਰਚਰਨ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।