Home » ਜ਼ੀਰਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 24 ਨੂੰ

ਜ਼ੀਰਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 24 ਨੂੰ

by Rakha Prabh
45 views

 

ਜ਼ੀਰਾ/ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ)

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਹੈਲਪਿੰਗ ਹੈਂਡ ਵੈਲਫੇਅਰ ਸੋਸਾਇਟੀ ਜ਼ੀਰਾ ਵੱਲੋਂ 24 ਦਸੰਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ 3 ਵਜੇ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਮੈਡੀਕਲ ਸਟੋਰ ਸ਼ਹੀਦ ਭਗਤ ਸਿੰਘ ਮਾਰਕੀਟ ਜੀਰਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਹੈਲਪਿੰਗ ਹੈਂਡ ਵੈਲਫੇਅਰ ਸੋਸਾਇਟੀ ਦੇ ਆਗੂਆਂ ਨੇ ਸਮੂਹ ਇਲਾਕਾ ਨਿਵਾਸੀਆ ,ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆ, ਕਿਸਾਨ ਜਥੇਬੰਦੀਆ, ਰਾਜਨੀਤਕ ਪਾਰਟੀਆ ਅਤੇ ਹਰ ਵਿਅਕਤੀ ਨੂੰ ਬਲੱਡ ਕੈਂਪ ਵਿੱਚ ਖ਼ੂਨਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਸਮੂਹ ਇਲਾਕੇ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਟੀਮ ਜ਼ੀਰਾ ਨੂੰ ਚਲਾਉਣ ਵਿੱਚ ਵਿਸੇਸ਼ ਯੋਗਦਾਨ ਹੈ ।

Related Articles

Leave a Comment