ਚੇਅਰਮੈਨ ਦੀਪਕ ਅਰੋੜਾ ਦਾ ਧਰਮਕੋਟ ਪਹੁੰਚਣ ’ਤੇ ਵਿਧਾਇਕ ਲਾਡੀ ਢੋਸ ਵੱਲੋਂ ਨਿੱਘਾ ਸਵਾਗਤ
ਮੋਗਾ, 20 ਅਕਤੂਬਰ (ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ) : ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀਪਕ ਅਰੋੜਾ ਅੱਜ ਹਲਕਾ ਧਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਦਫਤਰ ਪਹੁੰਚੇ। ਜਿੱਥੇ ਵਿਧਾਇਕ ਲਾਡੀ ਢੋਸ ਵੱਲੋਂ ਉਨ੍ਹਾਂ ਦਾ ਸਰੋਪਾ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੀਪਕ ਅਰੋੜਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਟਰੱਸਟ ਵੱਲੋਂ ਕੰਮ ਕਰਦੇ ਹੋਏ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਦਿੱਤੇ ਗਏ ਮਾਣ ਸਤਿਕਾਰ ਲਈ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਵਿਧਾਇਕ ਅਤੇ ਆਮ ਲੋਕਾਂ ਵਿਚਕਾਰ ਬਣੀ ਦੂਰੀ ਨੂੰ ਖ਼ਤਮ ਕਰਨਾ ਹੈ ਕਿਉਂਕਿ ਹੁਣ ਉਹ ਸਮਾਂ ਆ ਗਿਆ ਹੈ ਕਿ ਲੋਕਾਂ ਦੇ ਮਸਲੇ ਲੋਕਾਂ ’ਚ ਬੈਠ ਕੇ ਹੱਲ ਕੀਤੇ ਜਾਣਗੇ। ਮਾਨ ਸਰਕਾਰ, ਸਾਡੀ ਆਪਣੀ ਸਰਕਾਰ ਵੱਲੋਂ ਪਿੱਛਲੇ ਛੇ ਮਹੀਨਿਆਂ ’ਚ ਸ਼ਲਾਘਾਯੋਗ ਕੰਮ ਕੀਤੇ ਗਏ ਹਨ। ਪਿੱਛਲੇ ਛੇ ਮਹੀਨਿਆਂ ’ਚ ਬਿਜਲੀ 600 ਜੂਨਿਟ ਮਾਫ, ਹਰ ਫ਼ੀਲਡ ’ਚ ਨੌਕਰੀਆਂ, ਫਸਲਾਂ ਦੇ ਐਮ.ਐਸ.ਪੀ, 100 ਤੋਂ ਵੱਧ ਮੁਹੱਲਾ ਕਲੀਨਿਕ ਆਦਿ ਬਹੁਤ ਸਾਰੇ ਕੰਮ ਥੋੜੇ ਸਮੇਂ ’ਚ ਪੂਰੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ’ਚ ਪਾਰਟੀ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਅਮਨ ਰਖਰਾ, ਨਵਦੀਪ ਵਾਲੀਆ, ਦੀਪ ਦਾਰਾਪੁਰ, ਭੁਪਿੰਦਰ ਸਿੰਘ, ਡਾ. ਗੁਰਮੀਤ ਸਿੰਘ ਗਿੱਲ, ਪਵਨ ਰੇਲੀਆ, ਹਰਪਾਲ ਖੋਸਾ, ਜੱਸ ਅਲਾਬਾਟ, ਰਾਜਾ ਮਾਨ ਅਤੇ ਹੋਰ ਆਪ ਆਗੂ ਹਾਜ਼ਰ ਸਨ।