Home » ਮਹਿਲਾ ਆਪ ਆਗੂ ਤੁਲੀ ਨੇ ਰਾਜਵਿੰਦਰ ਕੌਰ ਥਿਆੜਾ ਨਾਲ ਕੀਤੀ ਮੁਲਾਕਾਤ

ਮਹਿਲਾ ਆਪ ਆਗੂ ਤੁਲੀ ਨੇ ਰਾਜਵਿੰਦਰ ਕੌਰ ਥਿਆੜਾ ਨਾਲ ਕੀਤੀ ਮੁਲਾਕਾਤ

by Rakha Prabh
19 views
ਫਗਵਾੜਾ 28 ਅਪ੍ਰੈਲ (ਸ਼ਿਵ ਕੋੜਾ)
ਸੀਨੀਅਰ ਮਹਿਲਾ ਆਪ ਆਗੂ ਪਿ੍ਰਤਪਾਲ ਕੌਰ ਤੁਲੀ ਨੇ ਜਲੰਧਰ ਕੈਂਟ ਤੋਂ ਨਵ-ਨਿਯੁਕਤ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਗੁਲਦਸਤਾ ਭੇਂਟ ਕਰਦਿਆਂ ਸ੍ਰੀਮਤੀ ਥਿਆੜਾ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਉਹਨਾਂ ਦੀ ਨਿਯੁਕਤੀ ਨਾਲ ਇਸ ਵਿਧਾਨਸਭਾ ਹਲਕੇ ਵਿਚ ਪਾਰਟੀ ਨੂੰ ਹੋਰ ਜਿਆਦਾ ਮਜਬੂਤੀ ਮਿਲੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਰਾਜਵਿੰਦਰ ਕੌਰ ਥਿਆੜਾ ਨੂੰ ਹਲਕਾ ਇੰਚਾਰਜ ਐਲਾਨ ਕੇ ਔਰਤਾਂ ਪ੍ਰਤੀ ਸਤਿਕਾਰ ਦਾ ਜੋ ਪ੍ਰਗਟਾਵਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਮੋਜੂਦਾ ਲੋਕਸਭਾ ਚੋਣਾਂ ‘ਚ ਦੋਆਬੇ ਦੀ ਜਲੰਧਰ ਤੇ ਹੁਸ਼ਿਆਰਪੁਰ ਸੀਟ ਸਮੇਤ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚ ਇਤਿਹਾਸਕ ਪ੍ਰਦਰਸ਼ਨ ਕਰਨ ਜਾ ਰਹੀ ਹੈ ਅਤੇ ਚੋਣਾਂ ਤੋਂ ਬਾਅਦ ‘ਆਪ’ ਪਾਰਟੀ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਪੰਜਾਬ ਦੀ ਆਵਾਜ ਬਣਕੇ ਅਗਲੀ ਲੋਕਸਭਾ ਵਿਚ ਗੱਜਣਗੇ। ਇਸ ਮੌਕੇ ਉਹਨਾਂ ਦੇ ਨਾਲ ਗੁਰਪ੍ਰੀਤ ਕੌਰ ਜੰਡੂ, ਅਮਨਦੀਪ ਕੌਰ ਬਾਬਾ ਗਧੀਆ ਨੇ ਵੀ ਨਵ ਨਿਯੁਕਤ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।

Related Articles

Leave a Comment