Home » ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਅਧੀਨ ਕੈਂਪ ਲਗਾਇਆ

ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ ਅਧੀਨ ਕੈਂਪ ਲਗਾਇਆ

 ਪ੍ਰਧਾਨ ਮੰਤਰੀ ਬੀਮਾ ਯੋਜਨਾ ਤੇ ਉਜਵਲਾ ਯੋਜਨਾ ਅਧੀਨ ਕਾਰਡ ਬਣਾਏ ਗਏ: ਗੁਰਪ੍ਰੀਤ ਸਿੰਘ ਪਤਲੀ

by Rakha Prabh
119 views

ਜ਼ੀਰਾ/ ਫਿਰੋਜ਼ਪੁਰ 20 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਕੇਂਦਰ ਦੀ ਮੋਦੀ ਸਰਕਾਰ ਦੀਆਂ ਜਨ ਕਲਿਆਣ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਭਾਜਪਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਸ਼ਮਸੇਰ ਸਿੰਘ ਕਾਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ,,ਹਮਾਰਾ ਸੰਕਲਪ ਵਿਕਸਿਤ ਭਾਰਤ ਅਭਿਆਨ ਯਾਤਰਾ,, ਅਧੀਨ ਨਗਰ ਕੌਂਸਲ ਮੁੱਦਕੀ ਬਲਾਕ ਘੱਲ ਖੁਰਦ ਵਿਖੇ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਸ਼੍ਰੀ ਮਤੀ ਪੂਨਮ ਭਟਨਾਗਰ ਨਗਰ ਕੌਂਸਲ ਮੁਦਕੀ ਅਤੇ ਭਾਜਪਾ ਜ਼ਿਲ੍ਹਾ ਸੈਕਟਰੀ ਫਿਰੋਜ਼ਪੁਰ ਗੁਰਪ੍ਰੀਤ ਸਿੰਘ ਪਤਲੀ ਨੇ ਦੱਸਿਆ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿਚ ਕੇਂਦਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਚੈੱਕ ਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤਹਿਤ ਆਯੂਸ਼ਮਾਨ ਕਾਰਡ ਬਣਾਏ ਗਏ ਅਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮਹਿਲਾਵਾਂ ਦੇ ਫਾਰਮ ਭਰੇ ਗਏ। ਇਸ ਮੌਕੇ ਕੈਪ ਵਿੱਚ ਨਗਰ ਕੋਂਸਲ ਮੁੱਦਕੀ ਵਿਖੇ ਲਗਭਗ 500 ਤੋ ਵੱਧ ਲਾਭਪਾਤਰੀਆਂ ਨੇ ਹਿੱਸਾ ਲਿਆ। ਇਸ ਮੌਕੇ ਗਿੱਲੇ ਕੂੜੇ ਤੋ ਤਿਆਰ ਕੀਤੀ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ ਅਤੇ 100 ਥੈਲੇ ਜੈਵਿਕ ਖਾਦ ਦੇ ਮੁਫ਼ਤ ਵੰਡੇ ਗਏ। ਇਸ ਮੌਕੇ ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਸ਼੍ਰੀ ਮਤੀ ਪੂਨਮ ਭਟਨਾਗਰ , ਗੁਰਪ੍ਰੀਤ ਸਿੰਘ ਪਤਲੀ ਜ਼ਿਲ੍ਹਾ ਸੈਕਟਰੀ ਭਾਜਪਾ, ਜਸਵਿੰਦਰ ਸਿੰਘ ਬੱਬੂ ਮੁੱਦਕੀ ਜ਼ਿਲ੍ਹਾ ਕਾਰਜਕਾਰਨੀ ਮੈਂਬਰ, ਸੁਖਪਾਲ ਸਿੰਘ ਇੰਸਪੈਕਟਰ, ਕੁਲਜੀਤ ਸਿੰਘ ਇੰਸਪੈਕਟਰ, ਅਸ਼ੋਕ ਕੁਮਾਰ, ਸੁਭਾਸ ਚੰਦਰ, ਜਤਿੰਦਰ ਸਿੰਘ, ਮੈਡਮ ਗੀਤਾ ਐਲ ਡੀ ਐਮ , ਸੁਮੀਤ ਲੁਹਾਮ, ਬਲਰਾਜ ਸਿੰਘ ਸੀ ਐਫ, ਸੁਖਵੀਰ ਕੌਰ ,ਅਵਤਾਰ ਸਿੰਘ, ਬਰਜਿੰਦਰ ਸਿੰਘ, ਹਰੀਸ ਪਵਾਰ, ਦਵਿੰਦਰ ਸਿੰਘ ,ਪ੍ਰਦੀਪ ਸਿੰਘ , ਸੁਖਦੀਪ ਸਿੰਘ ਸੀਪਾ, ਦੀਪ ਕੁਮਾਰ , ਜਸਵੀਰ ਸਿੰਘ ਮੁੱਦਕੀ , ਰੇਸ਼ਮ ਸਿੰਘ ਲੁਹਾਮ, ਅਵਤਾਰ ਸਿੰਘ ਮੁੱਦਕੀ, ਸੁਖਵਿੰਦਰ ਸਿੰਘ ਸੁੱਖੀ ਮੁੱਦਕੀ, ਬਲਵਿੰਦਰ ਸਿੰਘ ਪਤਲੀ, ਡਾ ਜਗਜੀਤ ਸਿੰਘ ਮੁੱਦਕੀ,ਮਨਪ੍ਰੀਤ ਸਿੰਘ ਸ਼ਹਿਜ਼ਾਦੀ ਭਾਜਪਾ ਆਗੂ,ਜਸਵੀਰ ਸਿੰਘ ਸੁਲਹਾਣੀ ਜ਼ਿਲ੍ਹਾ ਕਾਰਜਕਾਰਨੀ ਮੈਂਬਰ,ਸੁਖਮੰਦਰ ਸਿੰਘ ਮਿਸ਼ਰੀ ਵਾਲਾ ਜ਼ਿਲ੍ਹਾ ਵਾਇਸ ਪ੍ਰਧਾਨ ਕਿਸਾਨ ਮੋਰਚਾ ਆਦਿ ਹਾਜ਼ਰ ਸਨ।

Related Articles

Leave a Comment