Home » ਪਾਥਵੇਜ਼ ਗਲੋਬਲ ਸਕੂਲ ਨੇ ” ਪੰਜਾਬ ਸਕੂਲ ਕ੍ਰਿਕਟ ਜੋਨਲ ਟੂਰਨਾਮੈਂਟ, ਮੋਗਾ 2023-24″ ਵਿਚ 64 ਮੈਡਲ ਜਿੱਤ ਕੇ ਮਾਰੀਆਂ ਮੱਲਾਂ

ਪਾਥਵੇਜ਼ ਗਲੋਬਲ ਸਕੂਲ ਨੇ ” ਪੰਜਾਬ ਸਕੂਲ ਕ੍ਰਿਕਟ ਜੋਨਲ ਟੂਰਨਾਮੈਂਟ, ਮੋਗਾ 2023-24″ ਵਿਚ 64 ਮੈਡਲ ਜਿੱਤ ਕੇ ਮਾਰੀਆਂ ਮੱਲਾਂ

by Rakha Prabh
49 views

ਕੋਟ ਈਸੇ ਖਾਂ-19 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ )- ਪਾਥਵੇਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਨੇ “ਪੰਜਾਬ ਸਕੂਲ ਕ੍ਰਿਕਟ ਜੋਨਲ ਟੂਰਨਾਮੈਂਟ, ਮੋਗਾ 2023-24” ਵਿਚ 64 ਮੈਡਲ ਜਿੱਤ ਕੇ ਮੱਲਾਂ ਮਾਰੀਆਂ । ਇਹ ਟੂਰਨਾਮੈਂਟ 17 ਅਤੇ 18 ਅਗਸਤ 2023 ਨੂੰ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਗਲੋਟੀ, ਕੋਟ ਈਸੇ ਖਾਂ, ਮੋਗਾ ਵਿੱਚ ਕਰਵਾਇਆ ਗਿਆ ਸੀ । ਇਹਨਾਂ ਮੁਕਾਬਲਿਆਂ ਵਿੱਚ ਅਲੱਗ-ਅਲੱਗ ਸਕੂਲਾਂ ਦੇ ਕੁੜੀਆਂ ਅਤੇ ਮੁੰਡਿਆਂ ਨੇ ਅੰਡਰ -14, ਅੰਡਰ -17, ਅੰਡਰ -19 ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ । ਪਾਥਵੇਜ਼ ਗਲੋਬਲ ਸਕੂਲ ਦੇ 60 ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ । ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਾਥਵੇਜ਼ ਦਾ ਨਾਮ ਚਮਕਾਉਂਦੇ ਹੋਏ ਕ੍ਰਿਕਟ ਅੰਡਰ -14 ਲੜਕਿਆਂ ਨੇ 16 ਸਿਲਵਰ ਮੈਡਲ, ਕ੍ਰਿਕਟ ਅੰਡਰ -19 ਲੜਕਿਆਂ ਨੇ 16 ਗੋਲਡ ਮੈਡਲ, ਕ੍ਰਿਕਟ ਅੰਡਰ -14 ਲੜਕੀਆਂ ਨੇ 16 ਗੋਲਡ ਮੈਡਲ, ਕ੍ਰਿਕਟ ਅੰਡਰ -19 ਲੜਕੀਆਂ ਨੇ 16 ਗੋਲਡ ਮੈਡਲ ਜਿੱਤੇ । ਇਸ ਮੌਕੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ. ਹਰਵੰਤ ਸਿੰਘ, ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸ. ਸੁਰਜੀਤ ਸਿੰਘ ਸਿੱਧੂ, ਪ੍ਰੈਜੀਡੈਂਟ ਡਾ. ਅਨਿਲਜੀਤ ਕੰਬੋਜ਼, ਵਾਈਸ-ਚੇਅਰਮੈਨ ਸ. ਅਵਤਾਰ ਸਿੰਘ ਸੋਂਧ ਨੇ ਵਿਦਿਆਰਥੀਆਂ ਦੀ ਇਸ ਜਿੱਤ ਦਾ ਸਿਹਰਾ ਡੀ. ਪੀ. ਈ. ਗੁਰਪ੍ਰੀਤ ਸਿੰਘ , ਡੀ. ਪੀ. ਈ. ਦਲਜੀਤ ਕੌਰ , ਡੀ. ਪੀ. ਈ. ਪਰਮਿੰਦਰ ਕੌਰ , ਡੀ. ਪੀ. ਈ. ਅਮਨਦੀਪ ਸਿੰਘ, ਡੀ. ਪੀ. ਈ. ਰਾਜਵੀਰ ਸਿੰਘ ਅਤੇ ਵਿਦਿਆਥੀਆਂ ਦੀ ਸਖ਼ਤ ਮਿਹਨਤ ਦੇ ਸਿਰ ਕੀਤਾ ਅਤੇ ਵਿਦਿਆਥੀਆਂ ਦਾ ਹੌਂਸਲਾ ਵਧਾਇਆ।

Related Articles

Leave a Comment