Home » ਪੰਜਾਬ ਦੇ ਮਸਲਿਆਂ ਵੱਲ ਧਿਆਨ ਦੇਣ ਦੀ ਥਾਂ ਸਿੱਖੀ ਸਰੂਪ ਦਾ ਮਜ਼ਾਕ ਉਡਾਉਣਾ ਅਤੀ ਨਿੰਦਣਯੋਗ

ਪੰਜਾਬ ਦੇ ਮਸਲਿਆਂ ਵੱਲ ਧਿਆਨ ਦੇਣ ਦੀ ਥਾਂ ਸਿੱਖੀ ਸਰੂਪ ਦਾ ਮਜ਼ਾਕ ਉਡਾਉਣਾ ਅਤੀ ਨਿੰਦਣਯੋਗ

ਬਦਲਾਵ ਲਿਆਉਣ ਦੀ ਗੱਲ ਕਰਨ ਵਾਲੀ ਮਾਨ ਸਰਕਾਰ ਨੇ ਝੋਨੇ ਦੇ ਸੀਜ਼ਨ ਵਿੱਚ ਸਰਹੱਦੀ ਖੇਤਰ ਨੂੰ ਕੀਤਾ ਬਿਜਲੀ ਤੋਂ ਵਾਂਝਾ- ਕੱਕੜ

by Rakha Prabh
44 views
ਅੰਮ੍ਰਿਤਸਰ 22 ਜੂਨ( ਰਣਜੀਤ ਸਿੰਘ ਮਸੌਣ )
ਪੰਜਾਬ ਵਿੱਚ ਬਦਲਾਵ ਲਿਆਉਣ ਦਾ ਦਾਅਵਾ ਕਰਨ ਵਾਲੀ ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਭਾਰੀ ਨਿਰਾਸ਼ ਕੀਤਾ ਹੈ। ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਸਿੱਖੀ ਸਰੂਪ ਦਾ ਮਜ਼ਾਕ ਉਡਾ ਰਹੇ ਹਨ, ਜੋ ਕਿ ਅਤੀ ਨਿੰਦਣਯੋਗ ਹੈ। ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਿਜਲੀ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਅੰਮ੍ਰਿਤਧਾਰੀ ਸਿੱਖ ਦੇ ਦਾਹੜੇ ਦਾ ਮਜ਼ਾਕ ਬਣਾਕੇ ਬੱਜਰ ਗੁਨਾਹ ਕੀਤਾ ਹੈ । ਕੱਕੜ ਨੇ ਕਿਹਾ ਕਿ ਗੁਰੂ ਦੀ ਮੋਹਰ ਕੇਸਾਂ(ਦਾਹੜੇ) ਉੱਪਰ ਹਾਸੋਹੀਣੀ ਟਿੱਪਣੀ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਈ ਹੈ। ਕੱਕੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਮਸਲਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਹਮੇਸ਼ਾਂ ਕੋਈ ਅਜਿਹਾ ਬਿਆਨ ਦੇ ਦਿੰਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਰਹੇ। ਕੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਇੱਕ ਅਪ੍ਰੈਲ ਤੋਂ ਨਹਿਰੀ ਪਾਣੀ ਅਤੇ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਇਹ ਸਾਰੇ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 1 ਅਪ੍ਰੈਲ ਅਤੇ ਫ਼ਿਰ 15 ਜੂਨ ਤਕ ਨਹਿਰੀ ਪਾਣੀ ਸੂਏ ਕੱਸੀਆਂ ਅਤੇ ਖਾਲਾਂ ਤੱਕ ਪੁੱਜਦਾ ਕਰਕੇ ਹਰ ਕਿਸਾਨ ਨੂੰ ਨਹਿਰੀ ਪਾਣੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤਕ ਅੰਮ੍ਰਿਤਸਰ ਜਿਲ੍ਹੇ ਦੀਆਂ ਨਹਿਰਾਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੀਆਂ ਹਨ। ਬਿਜਲੀ ਵੱਲੋਂ ਵੀ ਦਫ਼ਤਰੀ ਟਾਈਮ ਸਵੇਰੇ ਸਾਢੇ ਸੱਤ ਵਜੇ ਤੋਂ ਦੋ ਵਜੇ ਤੱਕ ਕਰਕੇ ਦਫ਼ਤਰਾਂ ਦੀ ਬਿਜਲੀ ਬਚਾਕੇ ਕਿਸਾਨਾਂ ਨੂੰ ਟਿਊਬਵੈਲਾਂ ਲਈ ਵਾਧੂ ਬਿਜਲੀ ਦੇਣ ਦੀ ਗੱਲ ਕਹੀ ਸੀ। ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡਾਂ ਨੂੰ ਸਿਰਫ਼ ਡੇਢ ਦੋ ਘੰਟੇ ਹੀ ਬਿਜਲੀ ਮਿਲ ਰਹੀ ਹੈ। ਜਿਸ ਕਰਕੇ ਸੈਂਕੜੇ ਸਰਹੱਦੀ ਪਿੰਡਾਂ ਵਿੱਚ ਝੋਨੇ ਲੱਗਣੇ ਤਾਂ ਦੂਰ, ਬਾਕੀ ਫ਼ਸਲਾਂ ਜਿਵੇਂ ਸਬਜੀਆਂ, ਝੋਨੇ ਦੀ ਪਨੀਰੀ, ਪਸ਼ੂਆਂ ਦੇ ਚਾਰੇ ਆਦਿ ਅੱਤ ਦੀ ਗਰਮੀ ਕਾਰਨ ਸੜ ਚੁੱਕੇ ਹਨ। ਅੰਮ੍ਰਿਤਸਰ ਜਿਲ੍ਹੇ ਨੂੰ ਪਹਿਲਾਂ ਹੀ ਸਰਕਾਰ ਨੇ ਝੋਨਾ ਲਾਉਣ ਲਈ ਸਭ ਤੋਂ ਅਖੀਰ ਦਾ ਟਾਈਮ ਦਿੱਤਾ ਹੈ। ਕੱਕੜ ਨੇ ਕਿਹਾ ਕਿ ਸਰਹੱਦੀ ਖੇਤਰ ਨੂੰ ਜ਼ਲਦੀ ਤੋਂ ਜ਼ਲਦੀ ਬਿਜ਼ਲੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਝੋਨਾ ਲਗਾ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਮਸਲਿਆਂ ਵੱਲ ਧਿਆਨ ਦੇਣ ਨਾ ਕਿ ਵਿਧਾਨ ਸਭਾ ਵਿੱਚ ਸਿੱਖੀ ਸਰੂਪ ਦਾ ਮਜ਼ਾਕ ਉਡਾਉਣ। ਕੱਕੜ ਨੇ ਕਿਹਾ ਕਿ  ਕਾਂਗਰਸ ਸਰਕਾਰ ਸਮੇਂ ਕਿਸਾਨਾਂ ਨੂੰ ਹਮੇਸ਼ਾਂ ਝੋਨੇ ਦੇ ਸੀਜ਼ਨ ਵਿੱਚ ਪੂਰੀ ਬਿਜਲੀ ਮਿਲਦੀ ਰਹੀ ਸੀ। ਹਲਕਾ ਰਾਜਾਸਾਂਸੀ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਜੀ ਨੇ ਸੂਏ ਪੱਕੇ ਕਰਵਾਕੇ ਪਾਣੀ ਬਿਨਾਂ ਰੋਕ ਟੋਕ ਕਿਸਾਨਾਂ ਦੀਆਂ ਜਮੀਨਾਂ ਤੱਕ ਪੁੱਜਦਾ ਕੀਤਾ ਸੀ, ਪਰ ਅਫ਼ਸੋਸ ਮੌਜ਼ੂਦਾ ਸਰਕਾਰ ਨੇ ਹਰ ਵਰਗ ਨੂੰ ਹੀ ਨਿਰਾਸ਼ ਕੀਤਾ ਹੈ। ਪੰਜਾਬ ਦੀ ਜਨਤਾ ਹੁਣ ਕਾਂਗਰਸ ਦੇ ਰਾਜ ਨੂੰ ਯਾਦ ਕਰਦਿਆਂ ਇਸ ਆਪ ਸਰਕਾਰ ਨੂੰ ਕੋਸ ਰਹੀ ਹੈ।
ਫ਼ੋਟੋ ਕੈਪਸ਼ਨ- ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਕੈਬਨਿਟ ਮੰਤਰੀ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਜੀ।

Related Articles

Leave a Comment