Home » ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿੱਚ ਯੋਗਾ ਦਿਵਸ ਮਨਾਇਆ ਗਿਆ

ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿੱਚ ਯੋਗਾ ਦਿਵਸ ਮਨਾਇਆ ਗਿਆ

by Rakha Prabh
12 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ )
ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ ਨੂੰ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਵਿੱਚ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਵੱਲੋਂ ਯੋਗਾ ਦਿਵਸ ਮਨਾਇਆ ਗਿਆ। ਜਿਸ ਵਿੱਚ  ਬਾਕਸਿੰਗ ਅਤੇ ਬਾਸਕਟਬਾਲ ਦੇ ਪਲੇਅਰ ਹਾਜ਼ਰ ਹੋਏ ਅਤੇ ਇਸ ਮੌਕੇ ਸਾਬਕਾ ਫ਼ੌਜੀ ਮਨਵਿੰਦਰ ਸਿੰਘ ਨੇ ਕਿਹਾ ਅੱਜ ਦੇ  ਭੱਜ ਦੌੜ ਦੇ ਸਮੇਂ ਵਿੱਚ ਜੇ ਤੁਸੀਂ ਤੰਦਰੁਸਤ ਰਹਿਣਾ ਹੈ ਤਾਂ  ਇਨਸਾਨ ਸਵੇਰੇ‌ ਜਲਦੀ ਉੱਠ ਕੇ ਯੋਗਾ ਕਰਨ ਲਈ ਇੱਕ ਘੰਟੇ ਦਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਜਿਸ ਨਾਲ ਇਨਸਾਨ ਡਿਪਰੈਸ਼ਨ ਅਤੇ ਹੋਰ ਬਮਾਰੀਆ ਤੋਂ ਦੂਰ ਰਹਿੰਦੇ ਹਨ। ਕੋਚ ਬਲਦੇਵ ਰਾਜ ਦੇਵ ਨੇ ਯੋਗ ਕਰਨ ਦੇ ਫ਼ਾਇਦੇ ਦੱਸੇ ਅਤੇ ਉਹਨਾਂ ਨੇ ਕਿਹਾ ਕਰੋ ਯੋਗ, ਰਹੋ ਨਿਰੋਗ, ਘਰ-ਘਰ ਜਾਵਾਂਗੇ, ਯੋਗ ਕਰਾਵਾਂਗੇ।

Related Articles

Leave a Comment