ਨੂਰਮਹਿਲ 22 ਜੂਨ ( ਨਰਿੰਦਰ ਭੰਡਾਲ )
ਇੰਸਪੈਕਟਰ ਸੁਖਦੇਵ ਸਿੰਘ ਥਾਣਾ ਨੂਰਮਹਿਲ ਨੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ਼ ਕਰਦਿਆਂ ਦੱਸਿਆ ਹੈ ਕਿ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ ਪ੍ਰਸੋਤਮ ਲਾਲ ਉਰਫ ਸੋਨੂੰ ਪੁੱਤਰ ਸੋਮ ਨਾਥ ਵਾਸੀ ਮਹੁੱਲਾ ਪਰੈਚੀਆਂ ਨੂਰਮਹਿਲ , ਵਿਸ਼ਾਲ ਉਰਫ ਰਿੱਕੀ ਉਰਫ ਘੈਕੋਂ ਪੁੱਤਰ ਬਲਵਿੰਦਰ ਕੁਮਾਰ ਵਾਸੀ ਮਹੁੱਲਾ ਸ਼੍ਰੇਣੀਆਂ ਨੂਰਮਹਿਲ ਅਤੇ ਦੀਪੂ ਪੁੱਤਰ ਸ਼ਾਮ ਲਾਲ ਉਰਫ ਸ਼ਾਮਾ ਵਾਸੀ ਮਹੁੱਲਾ ਫਲਾਈ ਨੂਰਮਹਿਲ ਜਲੰਧਰ ਰੋਡ ਨੇੜੇ ਸ਼ਰਾਬ ਦੇ ਠੇਕੇਦਾਰ ਦੇ ਨੇੜੇ ਸ਼ਰੇਆਮ ਦੜਾ ਸੱਟਾ ਲਗਾ ਰਹੇ ਹਨ। ਜੋ ਇਤਲਾਹ ਭਰੋਸੇਯੋਗ ਹੋਣ ਤੇ ਮੁਕੱਦਮਾ ਨੰਬਰ 54 ਧਾਰਾ ਅ/ਧ 13ਏ -3-67ਜੀ ਐਕਟ ਅਤੇ 420 ਆਈਪੀਸੀ ਤਹਿਤ ਦਰਜ਼ ਕਰਕੇ ਉਪਰੋਕਤ ਦੋਸ਼ੀਆਂ ਪਾਸੋਂ 1 ਲੱਖ 41,000/- ਰੁਪਏ , ਤਿੰਨ ਨੋਟ ਬੁੱਕਾ ਪਰਚੀਆਂ ਦੜਾ ਸੱਟਾ ਨੰਬਰ ਵਾਲੀ , ਤਿੰਨ ਪੈੱਨ , ਪੈੱਨਸਲ ਅਤੇ 07 ਤਾਸਾ ਪਲੈਨਿੰਗ ਕਾਰਡਜ਼ ਜੂਆ ਖੇਡਣ ਲਈ ਵਰਤੀਆਂ ਜਾਣ ਵਾਲੀਆ ਬ੍ਰਾਮਦ ਕੀਤੀਆਂ ਹੈ। ਇਨ੍ਹਾਂ ਦੋਸ਼ੀਆਂ ਪ੍ਰਸੋਤਮ ਲਾਲ ਉਰਫ ਸੋਨੂੰ ਕਾਬੂ ਕੀਤਾ ਗਿਆ ਇਨ੍ਹਾਂ ਵਿੱਚੋ ਦੋ ਦੋਸ਼ੀਆਂ ਵਿਸ਼ਾਲ ਉਰਫ ਰਿੱਕੀ ਅਤੇ ਦੀਪੂ ਨੂੰ ਗਿਰਫ਼ਤਾਰ ਕਰਨ ਲਈ ਛਾਪਾ ਮਾਰੀ ਕੀਤੀ ਜਾ ਰਹੀ ਹੈ।