ਫਗਵਾੜਾ 22 ਜੂਨ (ਸ਼ਿਵ ਕੋੜਾ)
ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚਲ ਰਹੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ 9ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਸ਼ੁੱਭ ਆਰੰਭ ਸ਼ਮਾ ਰੌਸ਼ਨ ਕਰਕੇ ਅਤੇ ਮੰਤਰ ਉੱਚਾਰਣ ਕਰਕੇ ਕੀਤਾ ਗਿਆ। ਇਸ ਮੋਕੇ ਭਾਰਤੀ ਯੋਗ ਸੰਸਥਾਨ ਤੋਂ ਪਹੁੰਚੇ ਸ੍ਰੀਮਤੀ ਸੰਗੀਤਾ ਗੁੰਬਰ ਅਤੇ ਸ੍ਰੀ ਅਸ਼ੋਕ ਗੁੰਬਰ ਨੇ ਬਲੱਡ ਬੈਂਕ ਦੇ ਹਾਲ ਵਿਚ ਸਾਧਕਾਂ ਨੂੰ ਪ੍ਰਾਣਾਯਾਮ ਰਾਹੀਂ ਸਰੀਰ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਦਾ ਅਭਿਆਸ ਕਰਵਾਇਆ। ਸੰਗੀਤਾ ਗੁੰਬਰ ਨੇ ਕਿਹਾ ਕਿ ਰੋਜਾਨਾ ਯੋਗ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਵੀ ਵੱਧਦੀ ਹੈ। ਦਿਮਾਗ ਤਨਾਅ ਮੁਕਤ ਰਹਿੰਦਾ ਹੈ ਅਤੇ ਕਾਫੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਯੋਗ ਭਾਰਤੀ ਪ੍ਰਾਚੀਨ ਵਿਰਾਸਤ ਦਾ ਅਟੁੱਟ ਹਿੱਸਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਪਰਾਲੇ ਸਦਕਾ ਯੂ.ਐਨ.ਓ. ਨੇ ਸਾਲ 2015 ਵਿਚ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਹੈ। ਉਹਨਾਂ ਹਾਜਰੀਨ ਨੇ ਕਿਹਾ ਕਿ ਉਹ ਯੋਗ ਨੂੰ ਆਪਣੀ ਰੋਜਾਨਾ ਦੇ ਰੁਝੇਵਿਆਂ ਵਿਚ ਸ਼ਾਮਲ ਕਰਨਗੇ। ਸਮਾਗਮ ਦੇ ਸ਼ਫਲ ਆਯੋਜਨ ‘ਚ ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਵਿਸ਼ਵਾ ਮਿੱਤਰ ਸ਼ਰਮਾ, ਅਮਰਜੀਤ ਡਾਂਗ,ਅਮਰਜੀਤ ਲਾਲ, ਹਰਵਿੰਦਰ ਸਿੰਘ, ਪਰਵਿੰਦਰ ਕੌਰ ਰਘਬੋਤਰਾ ਸਾਬਕਾ ਕੌਂਸਲਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਰਿਫਰੈਸ਼ਮੈਂਟ ਦੀ ਵਿਵਸਥਾ ਡਾ. ਅਸ਼ੋਕ ਗੁੰਬਰ ਵਲੋਂ