ਬਰੇਟਾ 22 ਜੁਲਾਈ (ਨਰੇਸ਼ ਕੁਮਾਰ ਰਿੰਪੀ) ਪ੍ਰੈੱਸ ਕਲੱਬ ਸੈਕਟਰ 27 ਚੰਡੀਗੜ ਵਿਖੇ ਦੁਖ ਭੰਜਨੀ ਟਰੱਸਟ ਵੱਲੋਂ ਇਕ ਮੈਗਾ ਮੈਡੀਕਲ ਕੈਂਪ
ਲਗਾਇਆ ਗਿਆ। ਇਸ ਕੈਂਪ ਵਿੱਚ ਪੇਟ,ਖੂਨ, ਹੱਡੀਆਂ ਅਤੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਲਗਭਗ 330 ਦੇ
ਕਰੀਬ ਲੋੜਵੰਦਾਂ ਨੂੰ ਚੈੱਕ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆ। ਇਸ ਕੈਂਪ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਦੇ ਰਾਜਪਾਲ ਬਨਵਾਰੀ
ਲਾਲ ਪੁਰੋਹਿਤ ਨੇ ਭਾਗ ਲਿਆ । ਉਹਨਾ ਆਪਣੇ ਸੰਬੋਧਨ ਵਿਚ ਬੋਲਦੇ ਹੋਏ ਇਸ ਕੈਂਪ ਦੇ ਪ੍ਰਬੰਧਕਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਇਕ
ਬਹੁਤ ਹੀ ਨੇਕ ਉਪਰਾਲਾ ਹੈ। ਇਸ ਕੈਂਪ ਵਿਚ ਸਰਦਾਰ ਮਹਿੰਦਰ ਸਿੰਘ ਕਟੋਦੀਆ ਬਰੇਟਾ (ਮਾਨਸਾ) ਵਾਈਸ ਚੇਅਰਮੈਨ ਦੁੱਖ ਭੰਜਨੀ ਟਰੱਸਟ
ਚੰਡੀਗੜ ਵੱਲੋਂ ਰਾਜਪਾਲ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ । ਸਰਦਾਰ ਮਹਿੰਦਰ ਸਿੰਘ ਕਟੋਦੀਆ ਵੱਲੋਂ ਬੋਲਦੇ ਹੋਏ ਰਾਜਪਾਲ ਬਨਵਾਰੀ
ਲਾਲ ਪੁਰੋਹਿਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਭਾਗਾਂ ਵਾਲਾ ਹੈ ਜਿਸ ਵਿੱਚ ਅਸੀਂ ਕੈਂਪ ਲਗਾ ਕੇ
ਲੋੜਵੰਦਾਂ ਦਾ ਫਰੀ ਇਲਾਜ ਕੀਤਾ ਹੈ । ਜਿਕਰਯੋਗ ਹੈ ਕਿ ਸਰਦਾਰ ਮਹਿੰਦਰ ਸਿੰਘ ਕਟੋਦੀਆ ਵੱਲੋਂ ਜੋ ਹਰ ਮਹੀਨੇ ਦੇ ਆਖਰੀ ਐਤਵਾਰ
ਆਸਰਾ ਫਾਊਂਡੇਸ਼ਨ ਬਰੇਟਾ(ਮਾਨਸਾ) ਵੱਲੋਂ ਜੋ ਅੱਖਾਂ ਦਾ ਫਰੀ ਚੈੱਕਅੱਪ ਅਤੇ ਉਪਰੇਸ਼ਨ ਕੈਂਪ ਲਗਾਇਆ ਜਾਦਾ ਹੈ ਉਸ ਵਿਚ ਦਵਾਈਆਂ ਦੀ
ਫਰੀ ਸੇਵਾ ਤੋਂ ਇਲਾਵਾ ਰੋਜ਼ਗਾਰ ਮੇਲੇ,ਲੋੜਵੰਦਾਂ ਲਈ ਦਵਾਈਆਂ ਅਤੇ ਫਰੀ ਸਿਲਾਈ ਸੈਂਟਰ ਬਰੇਟਾ ਮੰਡੀ (ਮਾਨਸਾ) ਵਿਖੇ ਕੀਤੇ ਜਾਂਦੇ ਹਨ।
ਆਸਰਾ ਫਾਊਂਡੇਸ਼ਨ ਬਰੇਟਾ ਅਤੇ ਇਲਾਕਾ ਨਿਵਾਸੀਆ ਵੱਲੋਂ ਸਰਦਾਰ ਮਹਿੰਦਰ ਸਿੰਘ ਕਟੋਦੀਆ ਵੱਲੋਂ ਰਾਜਪਾਲ ਨੂੰ ਸਨਮਾਨਿਤ ਕਰਨ ਤੇ ਬਹੁਤ
ਖੁਸੀ ਪਾਈ ਗਈ।