Home » ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਨੂੰ ਦਿੱਤਾ ਗਿਆ ਮੈਮੋਰੰਡਮ

ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਨੂੰ ਦਿੱਤਾ ਗਿਆ ਮੈਮੋਰੰਡਮ

by Rakha Prabh
17 views
ਹੁਸ਼ਿਆਰਪੁਰ 22 ਜੁਲਾਈ ( ਤਰਸੇਮ ਦੀਵਾਨਾ ) ਪਿਛਲੇ
ਲੰਬੇ ਸਮੇਂ ਤੋਂ ਸਰਕਾਰ ਵਲੋਂ ਪੰਜਾਬ ਵਿੱਚੋਂ ਨੇਤਰਹੀਨਤਾ ਖਤਮ ਕਰਨ ਲਈ ਸਵੈ-ਸੇਵੀ ਜਥੇਬੰਦੀਆਂ ਪ੍ਰਾਈਵੇਟ ਤੌਰ ‘ਤੇ ਕੰਮ ਕਰ ਰਹੇ ਪ੍ਰੈਕਟੀਸ਼ਨਰਜ਼ ਰਾਹੀਂ ਕੌਰਨੀਆ ਟ੍ਰਾਂਸਪਲਾਂਟ ਕਰਨ ਲਈ
ਆਉਂਦੇ ਖਰਚੇ ਦੀ ਭਰਪਾਈ ਕੀਤੀ ਜਾਂਦੀ ਰਹੀ ਹੈ । ਹੁਣ ਪੰਜਾਬ ਸਰਕਾਰ ਵਲੋਂ ਇਸ ਖਰਚੇ ਦੀ ਪ੍ਰਤੀ ਪੂਰਤੀ ਬੰਦ ਕਰ
ਦਿੱਤੀ ਗਈ ਹੈ, ਅਜਿਹਾ ਕਰਨ ਨਾਲ ਪੰਜਾਬ ਵਿੱਚੋਂ ਨੇਤਰਹੀਨਤਾ ਖਤਮ ਕਰਨ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਅਤੇ ਐਨ.ਜੀ.ਓਜ਼ ਨੂੰ ਬਹੁਤ ਸਮੱਸਿਆ ਉਤਪੰਨ ਹੋ
ਗਈ ਹੈ ਨੇਤਰਦਾਨ ਸੰਸਥਾ (ਰਜਿ.) ਹੁਸ਼ਿਆਰਪੁਰ ਜੋ ਕਿ ਪਿਛਲੇ 23 ਸਾਲਾਂ ਤੋਂ ਇਸ ਖੇਤਰ ਵਿੱਚ ਕਾਰਜ ਕਰ ਰਹੀ ਹੈ
ਦੇ ਸਮੂਹ ਮੈਂਬਰਾਂ ਨੇ ਸਿਵਲ ਸਰਜਨ ਹੁਸ਼ਿਆਰਪੁਰ ਡਾ
ਬਲਵਿੰਦਰ ਕੁਮਾਰ ਨੂੰ ਮਿਲਕੇ ਇਹ ਮੰਗ ਕੀਤੀ ਕਿ ਸਰਕਾਰ ਵਲੋਂ ਜਾਰੀ ਕੀਤਾ ਗਿਆ ਉਪਰੋਕਤ ਫੁਰਮਾਨ ਵਾਪਿਸ
ਲਿਆ ਜਾਵੇ ਤਾਂ ਜੋ ਕੋਰਨੀਆ ਟ੍ਰਾਂਸਪਲਾਂਟੇਸ਼ਨ ਦਾ ਕੰਮ ਨਿਰੰਤਰ ਅਤੇ ਨਿਰਵਿਘਨ ਜਾਰੀ ਰੱਖਿਆ ਜਾ ਸਕੇ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਸਾਬਕਾ ਇੰਜ ਬਲਜੀਤ
ਸਿੰਘ ਅਤੇ ਮੈਡਮ ਸੰਤੋਸ਼ ਸੈਣੀ ਵੀ ਹਾਜਰ ਸਨ।

Related Articles

Leave a Comment