ਹੁਸ਼ਿਆਰਪੁਰ 22 ਜੁਲਾਈ ( ਤਰਸੇਮ ਦੀਵਾਨਾ ) ਮਨੀਪੁਰ ਵਿੱਚ ਬਣੀ ਇਤਰਾਜਯੋਗ ਵੀਡੀਓ ਦੇ ਵਾਇਰਲ ਹੋਣ ਨਾਲ ਪੂਰੇ ਭਾਰਤ ਦੇਸ਼ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਥੇ ਹੀ ਭਾਰਤ ਦੇਸ਼ ਦੇ ਮਨੀਪੁਰ ਵਿੱਚ ਕੁੱਝ ਕੁ ਦਰਿੰਦਿਆ ਵੱਲੋਂ ਔਰਤਾ ਨਾਲ ਪਹਿਲਾਂ ਜਬਰਜਨਾਹ ਕਰ ਫਿਰ ਉਨ੍ਹਾਂ ਨੂੰ ਨੰਗਾ ਕਰ ਘਮਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲ ਅੱਜ ਪੂਰੇ ਭਾਰਤ ਨੂੰ ਸ਼ਰਮਸ਼ਾਰ ਹੋਣਾ ਪੈ ਰਿਹਾ ਹੈ !ਗੁਰਮੁੱਖ ਸਿੰਘ ਖੋਸਲਾ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਿੱਖੇ ਸ਼ਬਦਾਂ ਦਾ ਵਾਰ ਕਰਦੇ ਹੋਏ ਕਿਹਾ ਕਿ ਮਨੀ ਪੁਰ ਵਿੱਚ ਹਿੰਸਾ ਨੂੰ ਲੈ ਕੇ ਜੇਕਰ ਕੇਂਦਰ ਸਰਕਾਰ ਨੇ ਪਹਿਲਾਂ ਹੀ ਕੋਈ ਵੱਡਾ ਐਕਸ਼ਨ ਲਿਆ ਹੁੰਦਾ ਤਾਂ ਇਹੋ ਜਿਹੀ ਘਿਣਾਉਣੀ ਹਰਕਤ ਕਰਨ ਦੀ ਕਿਸੇ ਦੀ ਵੀ ਜੁਰਅਤ ਨਾ ਪੈੰਦੀ !ਉਨ੍ਹਾਂ ਨੇ ਕਿਹਾ ਕਿ ਭਾਰਤ ਦੇਸ਼ ਅੱਜ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ!ਉਸਦਾ ਭੁਗਤਾਨ ਦੇਸ਼ ਦੀਆਂ ਬੇਟੀਆਂ ਨੂੰ ਕਰਨਾ ਪੈ ਰਿਹਾ ਹੈ! ਗੁਰਮੁੱਖ ਸਿੰਘ ਖੋਸਲਾ ਨੇ ਕੇਂਦਰ ਸਰਕਾਰ ਤੌੋ ਮੰਗ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦਰਿੰਦਿਆ ਵੱਲੋਂ ਔਰਤਾ ਨਾਲ ਬਲਾਤਕਾਰ ਕਰ ਉਨ੍ਹਾਂ ਦੇ ਕੱਪੜੇ ਉਤਾਰ ਕੇ ਨੰਗਾ ਕਰ ਘੁਮਾਇਆ ਗਿਆ ਉਨ੍ਹਾਂ ਦਰਿੰਦਿਆ ਨੂੰ ਚੋਰਾਹੇ ਵਿੱਚ ਫਾਂਸੀ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚ ਵੀ ਨਾ ਸਕੇ!ਇਸ ਮੋਕੇ ਪੰਜਾਬ ਮਾਮਲਿਆਂ ਦੇ ਇੰਨਚਾਰਜ ਪ੍ਰੇਮ ਮਸੀਹ ਨੇ ਕਿ ਅੋਰਤਾ ਨੂੰ ਮਾਣ ਸਨਮਾਨ ਦੇਣ ਦੀ ਗੱਲ ਤਾਂ ਦੂਰ ਭਾਰਤ ਦੇਸ਼ ਵਿੱਚ ਤਾਂ ਔਰਤਾ ਹੀ ਸੁਰੱਖਿਅਤ ਨਹੀਂ ਹਨ! ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕੇ ਸਭ ਤੋ ਪਹਿਲਾਂ ਭਾਰਤ ਵਿੱਚ ਔਰਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ! ਇਸ ਮੌਕੇ ਹੌਰਨਾਂ ਤੋ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਸਕੱਤਰ,ਹਰਵਿੰਦਰ ਮਾਨ ਉੱਪ ਪ੍ਰਧਾਨ ਪੰਜਾਬ’,ਰੇਸ਼ਮ ਸਿੰਘ ਭੱਟੀ ਸੀਨੀਅਰ ਆਗੂ ਪੰਜਾਬ ਆਦਿ ਮੌਜੂਦ ਸਨ!
ਮਨੀਪੁਰ ਵਿੱਚ ਅੋਰਤਾਂ ਨਾਲ ਜਬਰਜਨਾਹ ਕਰਨ ਅਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਨੰਗਾ ਕਰ ਘਮਾਉਣ ਵਾਲੇ ਦਰਿੰਦਿਆ ਨੂੰ ਤਰੁੰਤ ਫਾਹੇ ਲਾਇਆ ਜਾਵੇ : ਖੋਸਲਾ
ਭਾਰਤ ਦੇਸ਼ ਵਿੱਚ ਅੋਰਤਾਂ ਸੁਰੱਖਿਅਤ ਨਹੀਂ : ਪ੍ਰੇਮ ਮਸੀਹ
previous post