ਨੂਰਮਹਿਲ 2 ਜੂਨ ( ਨਰਿੰਦਰ ਭੰਡਾਲ ) ਅੱਜ ਨੂਰਮਹਿਲ ਦੇ ਪੁਰਾਣਾ ਬੱਸ ਅੱਡਾ ਵਿਖੇ ਨੂਰਮਹਿਲ ਦੇ ਸ਼ਹਿਰ ਵਾਸੀਆਂ ਵਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਪਿਛਲੇ ਦਿਨੀ ਹੋਈ ਲੁੱਟ ਦੇ ਦੋਸ਼ੀਆਂ ਨੂੰ ਫੜਨ ਲਈ ਨੂਰਮਹਿਲ ਦੇ ਐਸ.ਐਚ.ਓ ਥਾਣਾ ਨੂਰਮਹਿਲ ਨੂੰ ਮੰਗ ਪੱਤਰ ਦਿੱਤਾ ਗਿਆ। ਨੂਰਮਹਿਲ ਪੁਲਿਸ ਨੂੰ ਦਿੱਤਾ ਮੰਗ ਪੱਤਰ ਰਾਹੀਂ ਲਿਖਿਆ ਹੈ ਕਿ ਨੂਰਮਹਿਲ ਵਿਚ ਪਿਛਲੇ ਦਿਨੀ ਵਾਪਰੀ ਲੁੱਟ ਦੀ ਘਟਨਾ ਦੇ ਦੋਸ਼ੀਆਂ ਨੂੰ ਫੜਨ ਦੀ ਅਪੀਲ ਕਰਦੇ ਹਾਂ। ਇਸ ਤਰਾਂ ਘਟਨਾਵਾਂ ਸਮਾਜ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਦਿਆਂ ਹੈ। ਆਪ ਅਤੇ ਆਪ ਦੇ ਸਟਾਫ ਵੱਲੋਂ ਦੋਸ਼ੀਆਂ ਨੂੰ ਫੜਨ ਵਾਸਤੇ ਉੱਪਰਲੇ ਕੀਤੇ ਜਾ ਰਹੇ ਹਨ। ਅਸੀਂ ਪ੍ਰਸ਼ਾਂਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਉਪਰਾਲਿਆਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਦੋਸ਼ੀ ਜਲਦ ਤੋਂ ਜਲਦ ਫੜੇ ਜਾਣ। ਜਿੱਥੇ ਇਹਨਾਂ ਦੋਸ਼ੀਆਂ ਨੂੰ ਫੜਨਾ ਜਰੂਰੀ ਹੈ ਉੱਥੇ ਨਾਲ ਦੀ ਨਾਲ ਅਜਿਹੇ ਯਤਨਾਂ ਦੀ ਵੀ ਜਰੂਰਤ ਹੈ ਜਿਸ ਨਾਲ ਅਜਿਹੇ ਕਿਸੇ ਹੋਰ ਘਟਨਾਂ ਤੋਂ ਬਚਿਆ ਜਾ ਸਕੇ। ਅਸੀਂ ਸਮੂਹ ਨਗਰ ਨਿਵਾਸੀ ਆਪ ਨੂੰ ਯਕੀਨ ਦਵਾਉਂਦੇ ਹਾਂ ਕਿ ਸਾਡੇ ਵਲੋਂ ਜੇਕਰ ਕਿਸੇ ਦੀ ਮਦਦ ਲੋੜੀਦੀ ਹੈ ਤਾਂ ਅਸੀਂ ਹਰ ਦੀ ਮਦਦ ਲਈ ਤਿਆਰ ਹਾਂ। ਲੁੱਟ ਪਖੋਹ ਦੀਆਂ ਅਤੇ ਚੋਰੀ ਦੀਆਂ ਘਟਨਾਵਾਂ ਅਤੇ ਆਏ ਦਿਨ ਵਾਪਰ ਰਹੀਆਂ ਹਨ। ਆਮ ਆਦਮੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸ਼ਰਾਰਤੀ ਅੰਸਰਾਂ ਚੋਰਾਂ ਅਤੇ ਲੁਟੇਰਿਆਂ ਤੇ ਸ਼ਿਕੰਜਾ ਕੱਸਿਆ ਜਾਵੇ। ਲੁੱਟ ਦਾ ਸ਼ਿਕਾਰ ਹੋਏ ਸ਼ਸ਼ੀ ਕਾਂਤ ਪਾਸੀ ਪਰਿਵਾਰ ਅਤੇ ਸਮੂਹ ਨਿਵਾਸੀਆਂ ਵੱਲੋਂ ਫੇਰ ਤੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਜੋ ਆਮ ਪਬਲਿਕ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੁਲਿਸ ਦੀ ਗਸ਼ਤ ਅਤੇ ਨਾਕੇ ਵਧਾਏ ਜਾਣ ਤਾਂ ਜੋ ਆਮ ਪਬਲਿਕ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਥਾਣਾ ਮੁੱਖੀ ਇੱਕ ਪੁਰਜੋਰ ਅਪੀਲ ਹੈ ਕਿ ਜੋ ਨੂਰਮਹਿਲ ਵਿਚ ਪ੍ਰਵਾਸੀ ਲੋਕ ਰਹਿ ਰਹੇ ਹਨ। ਉਹਨਾਂ ਦੀ ਸਨਾਖਤ ਮਕਾਨ ਅਤੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜਰੂਰ ਕੀਤੀ ਜਾਵੇ। ਆਖਿਰ ਵਿਚ ਨੂਰਮਹਿਲ ਦੇ ਸ਼ਹਿਰ ਵਾਸੀਆਂ ਵਲੋਂ ਪੁਲਿਸ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਗਈ ਹੈ ਇੱਕ ਹਫਤੇ ਦੇ ਅੰਦਰ ਨੂਰਮਹਿਲ ਦੇ ਕੇਸ ਹੱਲ ਨਾਂਹ ਹੋਇਆ ਤਾਂ ਥਾਣਾ ਨੂਰਮਹਿਲ ਦੇ ਪੁਲਿਸ ਥਾਣਾ ਅਤੇ ਐੱਸ.ਐੱਸ.ਪੀ ਦਿਹਾਤੀ ਜਿਲਾ ਜਲੰਧਰ ਦੇ ਦਫਤਰ ਵਿਖੇ ਧਰਨਾ ਲਗਾਇਆ ਜਾਵੇਗਾ। ਉਸ ਦੀ ਜੁੰਮੇਵਾਰੀ ਪੁਲਿਸ ਪ੍ਰਸਾਸ਼ਨ ਦੀ ਹਵੇਗੀ।
ਇਸ ਮੋਕੇ ਭੂਸ਼ਨ ਲਾਲ ਸ਼ਰਮਾਂ , ਜੰਗ ਬਹਾਦਰ ਕੋਹਲੀ ਨਗਰ ਕੌਂਸਲ ਵਾਇਸ ਪ੍ਰਧਾਨ ਨੂਰਮਹਿਲ ,ਦੀਪਕ ਕੁਮਾਰ ਦੀਪੂ ਕੌਂਸਲਰ , ਅਨਿਲ ਕੁਮਾਰ ਮੈਂਹਨ ਕੌਂਸਲਰ , ਬਲਵੀਰ ਚੰਦ ਕੌਲਧਾਰ ਕੌਲਸਰ , ਨੰਦ ਕਿਸ਼ੋਰ ਕੌਂਸਲਰ , ਰਾਜੀਵ ਮਿਸ਼ਰ ਕੌਂਸਲਰ , ਮਨਦੀਪ ਸ਼ੁਕਲਾ ਪ੍ਰਧਾਨ ਭਾਜਪਾ ਮੰਡਲ ਨੂਰਮਹਿਲ , ਗੌਤਮ ਸ਼ਰਮਾਂ , ਵਿੱਕੀ ਸੇਖੜੀ , ਸੇਮਾ ਪ੍ਰੈਸ ਵਾਲਾ , ਦਿਨੇਸ ਕੁਮਾਰ ਨਿੱਕੂ ਨੰਬਰਦਾਰ , ਰਾਕੇਸ਼ ਕਲੇਰ , ਰਾਜੂ ਉੱਪਲ , ਰਾਜ ਕੁਮਾਰ ਸਹੋਤਾ , ਸ਼ਸ਼ੀ ਕਾਂਤ ਪਾਸੀ , ਚੇਤਨ ਤਿਵਾੜੀ , ਅਨੀਸ਼ ਪਾਸੀ , ਅਵਤਾਰ ਸਿੰਘ ਖਾਲਸਾ ਆਦਿ ਹਾਜ਼ਰ ਸਨ।
ਜਦੋਂ ਇਸ ਸੰਬੰਧੀ ਥਾਣਾ ਮੁੱਖੀ ਸੁਖਦੇਵ ਸਿੰਘ ਨੂਰਮਹਿਲ ਨਾਲ ਗੱਲਬਾਤ ਕੀਤੀ ਗਈ ਜੋ ਕਿ ਸ਼ਹਿਰ ਵਾਸੀਆਂ ਨੇ ਮੰਗ ਪੱਤਰ ਦਿੱਤਾ ਗਿਆ ਹੈ ਆਪ ਜੀ ਨੂੰ ਉਨਾਂ ਦੀ ਕਹਿਣਾ ਹੈ ਕਿ ਸਾਡੀਆਂ ਪੁਲਿਸ ਦੀਆ ਟੀਮਾਂ ਲੱਗੀਆਂ ਹੋਇਆ ਹਨ। ਜੋ ਕਿ ਨੂਰਮਹਿਲ ਥਾਣਾ , ਫਿਲੌਰ ਥਾਣਾ , ਗੁਰਾਇਆ ਥਾਣਾ , ਨਕੋਦਰ ਥਾਣਾ , ਸੀ.ਏ.ਸਟਾਫ ਦਿਹਾਤੀ ਜਿਲਾ ਜਲੰਧਰ ਆਦਿ ਜਲਦੀ ਤੋਂ ਜਲਦੀ ਹੀ ਡਕੈਤੀ ਦੀ ਵਾਰਦਾਤ ਨੂੰ ਹੱਲ ਕੀਤਾ ਜਾਵੇਗਾ। ਅਸੀ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਇੱਕ ਹਫਤੇ ਦੇ ਅੰਦਰ – ਅੰਦਰ ਕੇਸ ਟਰੇਸ ਕੀਤਾ ਜਾਵੇਗਾ। ਬਾਕੀ ਪੁਲਿਸ ਕੋਲ ਕੁਝ ਪਾਰਟ ਇਹੋ ਜਿਹੇ ਹੁੰਦੇ ਹਨ ਜੋ ਕਿ ਅਸੀਂ ਕਿਸੇ ਕੋਲ ਸ਼ੇਅਰ ਨਹੀਂ ਕਰ ਸਕਦੇ। ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਤੇ ਦੱਸੇ ਜਾਣਗੇ