ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਹੀਦੀ ਗੁਰਪੁਰਬ ਮੌਕੇ ਠੰਡੇ ਮਿਠੇ ਜਲ ਦੀਆਂ ਲਗਾਈਆ ਛਬੀਲਾਂ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ) ਸ਼ਹੀਦਾਂ ਦੇ ਸਿਰਤਾਜ ਪੰਚਮ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਦਿਹਾੜਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਹਜ਼ੂਰੀ ਨੌਜਵਾਨ ਸਾਧ ਸੰਗਤ ਵੱਲੋਂ ਤਖ਼ਤ ਸੱਚਖੰਡ ਸਾਹਿਬ ਵਿਖੇ ਪਿਛਲੇ ਪੰਜ ਦਿਨਾਂ ਤੋਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਕਥਾ ਦੇ ਪਰਵਾਹ ਤੇ ਠੰਡੇ ਮਿਠੇ ਜਲ ਦੀਆਂ ਛਬੀਲਾਂ ਦੇ ਲੰਗਰ ਚਲ ਰਹੇ ਸਨ ਸੱਚਖੰਡ ਕੰਪਲੈਕਸ ਤੋਂ ਇਲਾਵਾ ਗੁਰਦੁਆਰਾ ਗੇਟ ਨੰ:1 ਦੇ ਬਾਹਰਵਾਰ ਮੇਨ ਰੋਡ, ਸ੍ਰੀ ਗੁਰੂ ਗੋਬਿੰਦ ਸਿੰਘ ਮਿਊਜ਼ਮ, ਮਹਾਂਵੀਰ ਚੌਕ ਅਤੇ ਰੇਲਵੇ ਸਟੇਸ਼ਨ ‘ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਇਸ ਸਮੇਂ ਤਖ਼ਤ ਸੱਚਖੰਡ ਸਾਹਿਬ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਨੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਧਾਰਮਿਕ ਕੱਟੜਤਾ ਅਤੇ ਹਕੂਮਤੀ ਜ਼ੁਲਮ ਅੱਗੇ ਸਿਰ ਨਾ ਝੁਕਾਉਂਦੇ ਹੋਏ ਸਤਿਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਗੁਰੂ ਜੀ ਨੂੰ ਚੰਗੇਜ਼ੀ ਕਾਨੂੰਨ ਯਾਸਾ ਅਧੀਨ ਸ਼ਹੀਦ ਕੀਤਾ ਗਿਆ ਸੀ ਡਾ. ਪਸਰੀਚਾ ਨੇ ਕਿਹਾ ਕਿ ਸਮੁੱਚੀ ਦੁਨੀਆਂ ਨੂੰ ਪੰਚਮ ਪਾਤਸ਼ਾਹ ਦੇ ਜੀਵਨ ਅਤੇ ਸਿਖਿਆਵਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ । ਦੁਨੀਆਂ ਨੂੰ ਸਰਬ-ਸਾਂਝੀਵਾਲਤਾ ਦੇ ਦਿੱਤੇ ਗਏ ਸੰਦੇਸ਼ ਨੂੰ ਪ੍ਰਚਾਰਨ ਦੀ ਲੋੜ ਹੈ। ਸਮੁੱਚੀ ਮਾਨਵਤਾ ਇਸ ਸ਼ਹਾਦਤ ਤੋਂ ਹਮੇਸ਼ਾਂ ਅਗਵਾਈ ਲੈਂਦੀ ਰਹੇਗੀ ਇਸ ਮੌਕੇ ਸ੍ਰ ਜਸਬੀਰ ਸਿੰਘ ਧਾਮ ਸਲਾਹਕਾਰ , ਸ੍ਰ ਠਾਨ ਸਿੰਘ ਬੁੰਗਈ ਸੁਪਰਡੈਂਟ ਸੱਚਖੰਡ ਬੋਰਡ ਹਾਜ਼ਰ ਸਨ