ਜਰੂਰਤਮੰਦਾ ਲਈ ਮਸੀਹਾ ਬਣ ਕੇ ਵਿਚਰ ਰਹੇ ਪੀਏ ਮਨਿੰਦਰਪਾਲ
ਅਪੰਗ ਮਹਿਲਾ ਦੀ ਪੈਨਸ਼ਨ ਲਗਵਾਉਣ ਲਈ ਖੁਦ ਘਰੋਂ ਸੇਵਾ ਕੇਂਦਰ ਤਕ ਲੈ ਕੇ ਗਏ ਪੀਏ ਮਨਿੰਦਰਪਾਲ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ)
ਕੈਬਨਿਟ ਮੰਤਰੀ ਅਤੇ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਦੇ ਪੀਏ ਮਨਿੰਦਰਪਾਲ ਸਿੰਘ ਜਰੂਰਤਮੰਦ ਲੋਕਾਂ ਲਈ ਮਸੀਹਾ ਬਣ ਕੇ ਹਲਕੇ ਵਿਚ ਵਿਚਰ ਰਹੇ ਹਨ, ਉਨ੍ਹਾਂ ਵਲੋਂ ਕੀਤੀ ਜਾ ਰਹੀ ਲੋਕ ਸੇਵਾ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਮੰਗਲਵਾਰ ਨੂੰ ਇਕ ਅਪੰਗ ਮਹਿਲਾ ਦੀ ਪੈਨਸ਼ਨ ਅਪਲਾਈ ਕਰਵਾਉਣ ਲਈ ਖੁਦ ਪੀਏ ਮਨਿੰਦਰਪਾਲ ਉਸ ਨੂੰ ਘਰ ਤੋਂ ਆਪਣੀ ਕਾਰ ਵਿਚ ਸੇਵਾ ਕੇਂਦਰ ਤੱਕ ਲੈ ਕੇ ਪਹੁੰਚੇ ਅਤੇ ਉਸ ਅਪੰਗ ਮਹਿਲਾ ਦੀ ਪੈਨਸ਼ਨ ਅਪਲਾਈ ਕਰਵਾਈ। ਇਸ ਮੌਕੇ ਪਤਰਕਾਰਾਂ ਵਲੋਂ ਜਦੋਂ ਪੀਏ ਮਨਿੰਦਰਪਾਲ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਸਦਕਾ ਦੇਸ਼ ਦੀ ਰਾਜਨੀਤੀ ਵਿਚ ਕ੍ਰਾਂਤੀਕਾਰੀ ਸੁਧਾਰ ਹੋਇਆ ਹੈ, ਇਨ੍ਹਾਂ ਦੀ ਸੋਚ ਨੂੰ ਹੀ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਹੋਰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਇੰਦਰਬੀਰ ਨਿੱਜਰ ਦੀ ਨੇਕ ਅਤੇ ਸਮਾਜ ਸੇਵੀ ਭਾਵਨਾ ਵਾਲੀ ਸੋਚ ਸਦਕਾ ਹੀ ਉਨ੍ਹਾਂ ਨੂੰ ਹਲਕਾ ਵਾਸੀਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹ ਮੰਤਰੀ ਸਾਹਿਬ ਦੀ ਸੋਚ ਉਤੇ ਪਹਿਰਾ ਦਿੰਦਿਆਂ ਅਜਿਹੇ ਕਾਰਜ ਲਗਾਤਾਰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਹਲਕੇ ਵਿਚ ਪਾਰਟੀ ਦੇ ਵਲੰਟੀਅਰ ਬਹੁਤ ਸੱਚੀ ਭਾਵਨਾ ਨਾਲ ਕੰਮ ਕਰ ਰਹੇ ਹਨ। ਇਲਾਕਾ ਕੋਟ ਮਿੱਤ ਸਿੰਘ ਵਿਚ ਪਾਰਟੀ ਲਈ ਕੰਮ ਕਰ ਰਹੇ ਨਿਰਮਲ ਕੌਰ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਥੇ ਇਕ ਜਰੂਰਤਮੰਦ ਪਰਿਵਾਰ ਦੀ ਅਪੰਗ ਮਹਿਲਾ ਹੈ, ਜਿਸ ਦੀ ਹਾਲੇ ਤਕ ਪੈਨਸ਼ਨ ਨਹੀਂ ਲੱਗੀ ਹੋਈ ਅਤੇ ਉਹ ਸੇਵਾ ਕੇਂਦਰ ਤਕ ਜਾਂ ਤੋਂ ਵੀ ਅਸਮਰਥ ਹਨ, ਜਿਸ ਉਤੇ ਉਹ ਅਤੇ ਸੀਨੀਅਰ ਆਗੂ ਵਰਪਾਲ ਸਿੰਘ ਬੱਬਰ ਮੌਕੇ ਤੇ ਪਹੁੰਚੇ ਅਤੇ ਉਕਤ ਮਹਿਲਾ ਨੂੰ ਸੇਵਾ ਕੇਂਦਰ ਤਕ ਮਹਿਲਾ ਨੂੰ ਲੇ ਕਰ ਗਏ। ਪੀਏ ਮਨਿੰਦਰਪਾਲ ਨੇ ਕਿਹਾ ਕਿ ਉਹ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਸੇਵਾ ਵਿਚ ਡਟੇ ਰਹਿਣਗੇ। ਇਸ ਮੌਕੇ ਪੀਏ ਮਨਿੰਦਰਪਾਲ ਸਿੰਘ ਦੇ ਨਾਲ ਵਰਪਾਲ ਸਿੰਘ ਬੱਬਰ ਅਤੇ ਨਿਰਮਲ ਕੌਰ ਵੀ ਮੌਜੂਦ ਸਨ।