ਭਵਾਨੀਗੜ੍ਹ/ਸੰਗਰੂਰ (ਰਾਖਾ ਪ੍ਰਭ ਬਿਉਰੋ )
ਆਸਾਂ ਵਰਕਰਜ਼ ਫੈਸੀਲਿਟੇਟਰਜ਼ ਯੂਨੀਅਨ ਸਾਂਝਾ ਮੋਰਚਾ ਪੰਜਾਬ ਦੇ ਚਾਰ ਕਨਵੀਨਰ ਦੇ ਫੈਸਲੇ ਅਨੁਸਾਰ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਭਵਾਨੀਗੜ੍ਹ ਬਲਾਕ ਅਤੇ ਆਸਾਂ ਵਰਕਰਜ਼ ਫੈਸੀਲਿਟੇਟਰਜ਼ ਵੱਲੋਂ ਇਕ ਅਹਿਮ ਮੀਟਿੰਗ ਮੋਰਚੇ ਦੀ ਕਨਵੀਨਰ ਰਾਣੋ ਖੇੜੀ ਗਿੱਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣੋ ਖੇੜੀ ਗਿੱਲਾਂ
ਨੇ ਕਿਹਾ ਕਿ ਜੋ ਆਸਾਂ ਤੇ ਫੈਸੀਲਿਟੇਟਰ ਤੇ ਕੰਮ ਕਰਨ ਦੀ ਉਮਰ ਹੱਦ 58 ਸਾਲ ਪਾਲਿਸੀ ਲਾਗੂ ਕੀਤੀ ਗਈ ਸੀ, ਉਸ ਨੂੰ ਰੱਦ ਕਰਾਉਣ ਲਈ ਪੰਜਾਬ ਭਰ ਵਿੱਚ ਸਿਹਤ ਵਿਭਾਗ ਦੇ ਸਮੂਹ ਕੰਮਾਂ ਨੂੰ 21 ਜੂਨ ਤੋ 28 ਜੂਨ ਤੱਕ ਬਾਈਕਾਟ ਕਰਕੇ ਰੋਸ ਪ੍ਰਦਰਸ਼ਨ ਵਿਚ 28 ਜੂਨ ਨੂੰ ਕੁਬਾਨਾ ਪੈਲਿਸ ਜਲੰਧਰ ਵਿਖੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਵਿਭਾਗ ਦੇ ਸਮੂਹ ਅਮਲੇ ਦੀ ਸਾਂਝੇ ਫਰੰਟ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਵਾਧਾ ਕੀਤਾ ਗਿਆ ਕਿ ਤੁਹਾਡੀ ਉਮਰ ਹੱਦ 58 ਸਾਲ ਤੋਂ 62 ਸਾਲ ਕੀਤੀ ਜਾਵੇਗੀ , ਆਸਾਂ ਫੈਸੀਲਿਟੇਟਰਜ ਦੇ ਫਿੱਕਸ ਭੱਤੇ ਵਿੱਚ 1000 ਰੁਪਏ ਵਾਧਾ ਕੀਤਾਂ ਜਾਵੇਗਾ, ਸੇਵਾ ਮੁਕਤ ਕੀਤੀਆਂ ਗਈਆਂ ਵਰਕਰਾਂ ਨੂੰ ਦੁਆਰਾ ਬਹਾਲ ਕੀਤੇ ਜਾਵੇਂਗਾ ਆਦਿ ਇਨ੍ਹਾਂ ਮੰਗਾਂ ਦਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ 13 ਜੁਲਾਈ 2024 ਤੱਕ ਜ਼ਾਰੀ ਕੀਤਾ ਜਾਵੇਗਾ , ਪ੍ਰਤੂੰ ਪੰਜਾਬ ਸਰਕਾਰ ਵਾਅਦੇ ਤੋ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਸਾਂ ਵਰਕਰਜ਼ ਦੇ ਜ਼ਮੀਨੀ ਪੱਧਰ ਤੇ ਕੀਤੇ ਕੰਮ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ਨਾਲ ਲਾਰੇ ਲੱਪੇ ਲਗਾ ਕੇ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਨੌਕਰੀਆਂ ਤੋਂ ਫਾਰਗ ਕੀਤੀਆਂ 800 ਦੇ ਕਰੀਬ ਆਸਾਂ ਭੈਣਾਂ ਦੇ ਚੂਲੇ ਬੰਦ ਹੋਣ ਕਰਕੇ ਪਰਿਵਾਰਾਂ ਦਾ ਗੁਜ਼ਾਰਾ ਅਤਿ ਮੁਸ਼ਕ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਆਸਾਂ ਵਰਕਰਜ਼ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ 9 ਅਗਸਤ 2024 ਨੂੰ ਪੂਰੇ ਪੰਜਾਬ ਵਿੱਚ ਅੈਸ ਐਮ ਓ ਦਫ਼ਤਰਾਂ ਰਾਹੀ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਾਉਣ ਦੇ ਮੰਗ ਪੱਤਰ ਸੌਂਪੇ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ 15 ਅਗਸਤ 2024 ਅਜ਼ਾਦੀ ਵਾਲੇ ਦਿਨ ਪੰਜਾਬ ਭਰ ਦੀਆਂ ਸੈਂਕੜੇ ਵਰਕਰ ਭੈਣਾਂ ਆਪਣੇ ਪੈਰਾ ਵਿੱਚ ਗੁਲਾਮੀ ਦੀਆਂ ਜੰਜੀਰਾਂ ਪਹਿਣ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸੰਗਰੂਰ ਦਾ ਘਿਰਾਓ ਕਰਨ ਲਈ ਸੜਕਾਂ ਤੇ ਉਤਰਨਗੀਆਂ ਅਤੇ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਮੀਟਿੰਗ ਵਿੱਚ ਅਮਰਜੀਤ ਕੌਰ , ਮਨਜੀਤ ਕੌਰ , ਜਸਵਿੰਦਰ ਕੌਰ ,ਕਰਮਜੀਤ ਕੌਰ,ਰਾਣੀ , ਸਰਬਜੀਤ ਕੌਰ
,ਰਾਣੀ ਕੌਰ, ਕਮਲਜੀਤ ਕੌਰ ,ਰਾਣੀ ਪਰਮਜੀਤ ਕੌਰ, ਮਨਜੀਤ ਕੌਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਰਕਰਜ਼ ਸਾਮਿਲ ਸਨ।