Home » ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਿਰੋਜ਼ਪੁਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਿਰੋਜ਼ਪੁਰ

ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਰਤੀ ਰਜਿਸਟ੍ਰੇਸ਼ਨ ਕਰਵਾਉਣ : ਡੀ.ਸੀ. ਰਜਿਸਟਰਡ ਕਿਰਤੀਆਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ ਵਿੱਤੀ ਸਹਾਇਤਾ ਸੇਵਾ ਕੇਂਦਰਾਂ ਵਿੱਚ ਵੀ ਰਜਿਸਟ੍ਰੇਸ਼ਨ ਦੀ ਸੁਵਿਧਾ

by Rakha Prabh
25 views

 

ਫਿਰੋਜ਼ਪੁਰ, 6 ਜੁਲਾਈ 2023( ਰਾਖਾ ਪ੍ਰਭ ਬਿਊਰੋ )

ਜ਼ਿਲ੍ਹਾ ਫਿਰੋਜ਼ਪੁਰ ਦੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਤੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੀ ਯੋਗ ਅਗਵਾਈ ਵਿੱਚ ਕਿਰਤ ਵਿਭਾਗ ਅਧੀਨ ਬਣਾਏ ਗਏ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਕੇਵਲ ਉਨ੍ਹਾਂ ਕਿਰਤੀਆਂ ਨੂੰ ਹੀ ਮਿਲ ਸਕਦਾ ਹੈ ਜਿਹੜੇ ਬੋਰਡ ਕੋਲ ਲਾਭਪਾਤਰੀ ਦੇ ਤੌਰ ‘ਤੇ ਰਜਿਸਟਰਡ ਹੋਣ। ਇਸ ਲਈ ਕਿਰਤ ਵਿਭਾਗ ਵੱਲੋਂ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ-ਸੰਗਠਿਤ ਕਿਰਤੀਆਂ ਵਿੱਚ ਰਾਜ ਮਿਸਤਰੀ, ਤਰਖਾਣ, ਵੈਲਡਰ, ਇਲੈਕਟ੍ਰੀਸ਼ਨ, ਸੀਵਰਮੈਨ, ਮਾਰਬਲ ਇਮਾਰਤਾਂ ਅਤੇ ਹੋਰ ਬਿਲਡਿੰਗਾਂ ਨੂੰ ਢਾਹੁਣ ਵਾਲੇ, ਫਰਸ਼ ਰਗੜਾਈ ਵਾਲੇ, ਪੇਂਟਰ, ਮੁਰੰਮਤ ਅਤੇ ਰੱਖ-ਰਖਾਵ ਕਰਨ ਵਾਲੇ, ਭੱਠਿਆ ਉੱਤੇ ਕੰਮ ਕਰਨ ਵਾਲੇ ਪਥੇਰ ਕਿਰਤੀ ਆਦਿ ਆਉਂਦੇ ਹਨ ਅਤੇ ਇਹ ਕਿਰਤੀ ਆਪਣਾ ਲਾਭਪਾਤਰੀ ਦਾ ਕਾਰਡ ਬਣਵਾ ਕੇ ਬਣਦਾ ਲਾਭ ਲੈ ਸਕਦੇ ਹਨ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕਿਰਤੀਆਂ ਦੀ ਰਜਿਸਟਰੇਸ਼ਨ ਲਈ ਬੋਰਡ ਦੇ ਵੈਬ ਪੋਰਟਲ ” bocw.punjab.gov.in” ਦੇ ਪੂਰੇ ਨੈੱਟਵਰਕ ਨੂੰ ਪੰਜਾਬ ਸੇਵਾ ਪੋਰਟਲ ਨਾਲ ਜੋੜ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵੱਜੋਂ ਹੁਣ ਉਸਾਰੀ ਕਿਰਤੀ ਆਪਣੇ ਨਜਦੀਕੀ ਸਵਾ ਕੇਂਦਰਾਂ ਤੋਂ ਅਰਜੀਆਂ ਦਾਇਰ ਕਰ ਸਕਦੇ ਹਨ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈੱਲਫੇਅਰ ਬੋਰਡ, ਕਿਰਤ ਵਿਭਾਗ ਦੀ ਨਵੀਂ ਮੋਬਾਇਲ ਅੱਪ ‘Punjab Kirti Sahayak” (ਪੰਜਾਬ ਕਿਰਤੀ ਸਹਾਇਕ) ਦੁਆਰਾ ਲਾਭਪਾਤਰੀ ਕਿਸੇ ਵੀ ਸਮੇਂ ਆਪਣੀ ਰਜਿਟਰੇਸ਼ਨ ਕਰਵਾ ਸਕਦਾ ਹੈ। ਰਜਿਸਟਰਡ ਹੋਣ ਲਈ ਕਿਰਤੀ ਪਾਸ ਆਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਅਕਾਊਂਟ ਦੀ ਡਿਟੇਲ ਹੋਣੀ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਉਸਾਰੀ ਕੀਰਤੀਆਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਰਤੀ ਵਜੋਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।

 

 

ਸ੍ਰੀ ਮਸਤਾਨ ਸਿੰਘ ਸਹਾਇਕ ਕਮਿਸ਼ਨਰ ਲੇਬਰ ਫਿਰੋਜ਼ਪੁਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟਰਡ ਕਿਰਤੀ ਦੇ ਬੱਚਿਆਂ ਨੂੰ ਸਾਲਾਨਾ ਵਜ਼ੀਫਾ, ਸ਼ਗਨ ਸਕੀਮ, ਪ੍ਰਸੂਤਾ ਲਾਭ ਸਕੀਮ, ਬਾਲੜੀ ਤੋਹਫਾ ਸਕੀਮ, ਐਕਸ ਗ੍ਰੇਸ਼ੀਆ ਸਕੀਮ ਤੋਂ ਇਲਾਵਾ ਉਸਾਰੀ ਕਿਰਤੀ ਦੀ ਦੁਰਘਟਨਾ ਵਿੱਚ ਮੌਤ ਹੋਣ, ਅਪੰਗਤਾ, ਦਾਹ ਸੰਸਕਾਰ, ਜਨਰਲ ਸਰਜਰੀ, ਐਨਕਾਂ, ਦੰਦ ਅਤੇ ਸੁਣਨ ਯੰਤਰ ਪੈਨਸ਼ਨ ਸਕੀਮ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ, ਕੁਦਰਤੀ ਆਪਦਾ ਆਦਿ ਸਕੀਮਾਂ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਜਾਂਦਾ ਹੈ। ਇਸ ਮੌਕੇ ਸ੍ਰੀ ਰਾਜੀਵ ਸੋਢੀ ਲੇਬਰ ਇੰਸਪੈਕਟਰ ਵੀ ਹਾਜ਼ਰ ਸਨ।

Related Articles

Leave a Comment