Home » ਅੰਮ੍ਰਿਤਸਰ ਪੁਲਿਸ ਨੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਕੱਢਿਆਂ ਫਲੈਗ ਮਾਰਚ

ਅੰਮ੍ਰਿਤਸਰ ਪੁਲਿਸ ਨੇ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਕੱਢਿਆਂ ਫਲੈਗ ਮਾਰਚ

ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਅੱਜ ਕਰੀਬ 525 ਚਲਾਣ ਕੀਤੇ ਗਏ

by Rakha Prabh
8 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ / ਸੁਖਦੇਵ ਮੋਨੂੰ) ਘੱਲੂਘਾਰਾ ਹਫ਼ਤੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਏਰੀਆਂ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵੱਸਥਾਂ ਨੂੰ ਬਣਾਏ ਰੱਖਣ ਲਈ ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਲੋਕਲ ਪੁਲਿਸ ਤੇ ਏ.ਆਰ.ਐਫ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਏਰੀਆਂ ਵਿੱਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਲਈ ਫਲੈਗ-ਪੈਦਲ ਮਾਰਚ ਕੱਢੇ ਜਾ ਰਹੇ ਹਨ। ਜਿਸਦੇ ਤਹਿਤ ਅੱਜ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਅਤੇ ਏ.ਡੀ.ਸੀ.ਪੀ ਜੋਨ 1,2,3 ਨੂੰ ਨਾਲ ਲੈ ਕੇ ਸ਼ਹਿਰ ਦੇ ਅੰਦਰੂਨ, ਬਾਹਰਵਾਰ, ਭੀੜ-ਭਾੜ, ਤੰਗ ਬਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆਂ ਗਿਆ।
ਇਸ ਤੋਂ ਇਲਾਵਾਂ ਅੰਮ੍ਰਿਤਸਰ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਕੇ ਸ਼ਹਿਰ ਦੇ ਅੰਦਰੂਨੀ, ਬਾਹਰੀ ਅਤੇ ਵਾਲਡ ਸਿਟੀ ਦੇ ਕਰੀਬ 60 ਨਾਕਾ ਪੁਆਇੰਟਾਂ ਤੇ 24 ਘੰਟੇ ਸਿਫ਼ਟ ਵਾਈਜ਼ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਣ ਜਾਣ ਵਾਲੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦਾ ਮੁਕੰਮਲ ਵੇਰਵਾ ਨੋਟ ਕੀਤਾ ਜਾ ਰਿਹਾ ਹੈ
ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਸਹਿਯੋਗ ਦੇਣ ਅਤੇ ਸ਼ੋਸ਼ਲ ਮੀਡੀਆਂ ਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੇ ਯਕੀਨ ਨਾ ਕਰਨ। ਪੁਲਿਸ ਦੀ ਸ਼ੋਸ਼ਲ ਮੀਡੀਆਂ ਟੀਮ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਅਗਰ ਆਪ ਦੇ ਏਰੀਆਂ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਸਦੀ ਸੂਚਨਾਂ ਤੁਰੰਤ ਨੇੜੇ ਦੀ ਪੁਲਿਸ ਜਾ ਪੁਲਿਸ ਕੰਟਰੋਲ ਰੂਮ, ਅੰਮ੍ਰਿਤਸਰ ਸ਼ਹਿਰ ਦੇ ਨੰਬਰ 97811-30666 ਜਾਂ 112 ਪੁਲਿਸ ਹੈਲਪ-ਲਾਈਨ ਤੇ ਦਿੱਤੀ ਜਾਵੇ।
 
ਕਾਨੂੰਨ ਦੀ ਪਾਲਣਾ ਕਰਦੇ ਹੋਏ ਵਹੀਕਲਾਂ ਦੇ ਪੂਰੇ ਕਾਗਜਾਤ ਰੱਖਣ, ਗੱਡੀਆਂ ਤੇ ਕਾਲੀਆ ਫਿਲਮਾਂ, ਹੂਟਰ, ਸਟਿੱਕਰ ਨਾ ਲਗਾਉਣ ਅਤੇ ਟੂ-ਵਹੀਲਰ ਚਲਾਉਂਦੇ ਸਮੇਂ ਹੈਲਮਟ ਪਹਿਨਣ, ਟ੍ਰਿਪਲ ਰਾਈਡਿੰਗ ਨਾ ਕਰਨ, ਬੂਲਟ ਮੋਟਰਸਾਈਕਲ ਦੇ ਸਲੰਸਰਾਂ ਵਿੱਚ ਤਕਨੀਕੀ ਹੇਰ ਫੇਰ ਕਰਕੇ ਪਟਾਕੇ ਵਗੈਰਾ ਨਾ ਮਾਰਨ ਅਤੇ ਕਿਸੇ ਕਿਸਮ ਦੀ ਹੁਲੜਬਾਂਜੀ ਨਾ ਕੀਤੀ ਜਾਵੇ। ਕਾਨੂੰਨ ਨੂੰ ਭੰਗ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਖਿਲਾਫ਼ ਅੱਜ ਮਿਤੀ 1-6-2023 ਨੂੰ ਟਰੈਫਿਕ ਨਿਯਮਾਂ ਤਹਿਤ ਕਰੀਬ 525 ਚਲਾਣ ਕੀਤੇ ਗਏ

Related Articles

Leave a Comment