Home » ਪਿੰਡ ਬੀਰੇਵਾਲਾ ਡੋਗਰਾ ਅਤੇ ਸਾਧੂਵਾਲਾ ਦੇ ਸਕੂਲਾਂ ਵਿਚ 29 ਜੁਲਾਈ ਤੱਕ ਛੁੱਟੀ ਰੱਖਣ ਦੇ ਹੁਕਮ ਜਾਰੀ

ਪਿੰਡ ਬੀਰੇਵਾਲਾ ਡੋਗਰਾ ਅਤੇ ਸਾਧੂਵਾਲਾ ਦੇ ਸਕੂਲਾਂ ਵਿਚ 29 ਜੁਲਾਈ ਤੱਕ ਛੁੱਟੀ ਰੱਖਣ ਦੇ ਹੁਕਮ ਜਾਰੀ

by Rakha Prabh
33 views

ਮਾਨਸਾ, 27 ਜੁਲਾਈ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ
ਰਿਸ਼ੀਪਾਲ ਸਿੰਘ ਨੇ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਅਤੇ ਸਰਦੂਲਗੜ੍ਹ ਦੇ ਪਿੰਡ ਸਾਧੂਵਾਲਾ ਦੇ
ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ 29 ਜੁਲਾਈ, 2023 ਤੱਕ ਛੁੱਟੀ
ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪਹਾੜੀ ਇਲਾਕਿਆਂ ਅਤੇ ਪੰਜਾਬ ਵਿਚ ਜ਼ਿਆਦਾ
ਬਾਰਿਸ਼ ਪੈਣ ਕਾਰਨ ਦਰਿਆਵਾਂ/ਨਦੀਆਂ, ਡੈਮਾਂ, ਘੱਗਰ ਆਦਿ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ।
ਜ਼ਿਲ੍ਹਾ ਮਾਨਸਾ ਦੇ ਉਪ ਮੰਡਲ ਬੁਢਲਾਡਾ ਦੇ ਨਜ਼ਦੀਕ ਚਾਂਦਪੁਰਾ ਵਿਖੇ ਘੱਗਰ ਵਿਚ ਪਾੜ ਪੈ ਜਾਣ ਕਾਰਨ
ਅਤੇ ਉਪ ਮੰਡਲ ਸਰਦੂਲਗੜ੍ਹ ਵਿਖੇ ਵੀ ਘੱਗਰ ਵਿਚ ਪਾੜ ਪੈ ਜਾਣ ਕਾਰਨ ਇਹਨਾਂ ਦੋਵੇਂ ਉਪ ਮੰਡਲਾਂ ਦੇ
ਕੁੱਝ ਪਿੰਡਾਂ/ਸ਼ਹਿਰਾਂ ਵਿਚ ਹੜ੍ਹ ਆ ਗਿਆ ਸੀ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਡਾਇਰੈਕਟਰ ਸਕੂਲ ਸਿੱਖਿਆ, ਪੰਜਾਬ ਵੱਲੋਂ ਜਾਰੀ
ਹਦਾਇਤਾਂ ਅਨੁਸਾਰ ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ
ਵੀ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਹਨਾਂ ਹੀ ਸਕੂਲਾਂ ਵਿਚ ਛੁੱਟੀ ਘੋਸ਼ਿਤ
ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਅਤੇ ਉਪ ਮੰਡਲ ਮੈਜਿਸਟਰੇਟ
ਸਰਦੂਲਗੜ੍ਹ ਵੱਲੋ ਪਿੰਡ ਬੀਰੇਵਾਲਾ ਡੋਗਰਾ ਅਤੇ ਸਾਧੂਵਾਲਾ ਦੇ ਸਕੂਲਾਂ ਵਿਚ ਛੁੱਟੀ ਕਰਨ ਦੀ ਮੰਗ
ਕੀਤੀ ਗਈ ਹੈ।

Related Articles

Leave a Comment