ਜੀਰਾ/ ਫਿਰੋਜ਼ਪੁਰ 2 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) :- ਸਹਿਕਾਰੀ ਸਭਾਵਾਂ ਸੁਸਾਇਟੀ ਮਨਸੂਰਵਾਲ ਕਲਾ ਦੇ ਪ੍ਰਧਾਨ ਜਸਪਾਲ ਸਿੰਘ ਪੰਨੂ ਨੇ ਕਣਕ ਦੀ ਬਜਾਈ ਤੋਂ ਬਾਅਦ ਜੋ ਕਿਸਾਨਾਂ ਦੀ ਯੂਰੀਆ ਖਾਦ ਦੀ ਲੋੜ ਨੂੰ ਮੁੱਖ ਰੱਖਦਿਆਂ ਉਹਨਾਂ ਸੈਕਟਰੀ ਜਥੇਦਾਰ ਜਗਤਾਰ ਸਿੰਘ ਨੂੰ ਅਗਾਊ ਪ੍ਰਬੰਧ ਕਰਨ ਦੇ ਉਦੇਸ਼ ਦਿੱਤੇ ਸਨ ਕਿ ਸਰਕਾਰੀ ਸਭਾਵਾਂ ਸੁਸਾਇਟੀ ਦੇ ਕਿਸਾਨਾਂ ਨੂੰ ਯੂਰੀਆ ਖਾਦ ਪ੍ਰਤੀ ਕੋਈ ਪਰੇਸ਼ਾਨੀ ਨਾ ਆਵੇ ਉਸ ਨੂੰ ਦੇਖਦਿਆਂ ਅੱਜ ਪਿੰਡ ਮਨਸੂਰਵਾਲ ਕਲਾਂ ਵਿਖੇ ਤਕਰੀਬਨ 600 ਯੂਰੀਆ ਖਾਦ ਦੇ ਗੱਟਿਆਂ ਦਾ ਪ੍ਰਬੰਧ ਕੀਤਾ ਗਿਆ ਇਸ ਸਬੰਧੀ ਪ੍ਰਧਾਨ ਨੇ ਕਹਾ ਕਿ ਪਿਛਲੇ ਸਮੇਂ ਦੌਰਾਨ ਭਾਵੇਂ ਡੀਏਪੀ ਖਾਦ ਦੀ ਪੰਜਾਬ ਅੰਦਰ ਭਾਰੀ ਕਿੱਲਤ ਸੀ ਪਰ ਸਹਕਾਰੀ ਸੁਭਾਵਾਂ ਮਨਸੂਰਵਾਲ ਕਲਾਂ ਦੇ ਸੈਕਟਰੀ ਜੱਥੇਦਾਰ ਜਗਤਾਰ ਸਿੰਘ ਦੀ ਵਧੀਆ ਕਾਰਜਕਾਰੀ ਦੌਰਾਨ ਉਨਾ ਕਿਸਾਨਾ ਨੂੰ ਡੀ ਏ ਪੀ ਖਾਦ ਦੀ ਕੋਈ ਭਾਰੀ ਮੁਸ਼ਕਿਲ ਨਹੀਂ ਆਉਣ ਦਿੱਤੀ ਉਨ੍ਹਾਂ ਕਿਹਾ ਕਿ ਸੋਸਾਇਟੀ ਸੈਕਟਰੀ ਜਥੇਦਾਰ ਜਗਤਾਰ ਸਿੰਘ ਤੇ ਸਾਮੁਚੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਤਰੱਕੀ ਦੇ ਰਸਤੇ ਤੇ ਚੱਲ ਰਹੀ ਹੈ ਪ੍ਰਧਾਨ ਪੰਨੂ ਨੇ ਕਹਾ ਕਿ ਸਮੁੱਚੇ ਸਰਕਾਰਾਂ ਸਹਿਕਾਰੀ ਸਭਾਵਾਂ ਸੁਸਾਇਟੀ ਦੇ ਮੈਂਬਰ ਅਤੇ ਸੈਕਟਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਿਸੇ ਪ੍ਰਕਾਰ ਦੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ ਅਤੇ ਸਮੇਂ ਸਿਰ ਇਸੇ ਤਰ੍ਹਾਂ ਖਾਦ ਮੁਹਈਆ ਕਰਵਾਉਂਦੇ ਰਹਿਣਗੇ ਇਸ ਸਮੇਂ ਉਹਨਾਂ ਕਿਸਾਨਾਂ ਨੂੰ ਯੂਰੀਆ ਖਾਦ ਵੀ ਵੰਡੀ ਇਸ ਸਮੇਂ ਸੁਸਾਇਟੀ ਦੇ ਸਮੁੱਚੇ ਮੈਂਬਰ ਅਤੇ ਭੁਪਿੰਦਰ ਸਿੰਘ ਗਿੱਲ ਅਤੇ ਸੇਵਾਦਾਰ ਸੁਰਿੰਦਰ ਸਿੰਘ ਸ਼ਰਮਾ ਆਦਿ ਹਾਜ਼ਰ ਸਨ