Home » ਬੀਬੀ ਕੁਲਦੀਪ ਕੌਰ ਖਾਲਸਾ ਜੀ ਦੀ ਪਵਿੱਤਰ ਯਾਦ ,ਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਬੀਬੀ ਕੁਲਦੀਪ ਕੌਰ ਖਾਲਸਾ ਜੀ ਦੀ ਪਵਿੱਤਰ ਯਾਦ ,ਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

22 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਗੁਰੂ ਵਾਲੇ ਬਣੇ

by Rakha Prabh
119 views

ਬੀਬੀ ਕੁਲਦੀਪ ਕੌਰ ਖਾਲਸਾ ਬਾਣੀ ਬਾਣੇ ਦੇ ਪਰਪੱਕ ਤੇ ਦਇਆ ਦੀ ਮੁਰਤ ਸਨ : ਜੋਗੇਵਾਲਾ/ਖੁਖਰਾਣਾ

ਤਲਵੰਡੀ ਭਾਈ/ ਫਿਰੋਜ਼ਪੁਰ10 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ )

ਤਲਵੰਡੀ ਭਾਈ/ ਫਿਰੋਜ਼ਪੁਰ10 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਕਥਾ ਵਾਚਕ ਸੰਤ ਬਾਬਾ ਜੋਰਾ ਸਿੰਘ ਮਾਛੀਬੁਗਰੇ ਵਾਲਿਆਂ ਦੇ ਧਰਮਪਤਨੀ ਸਵਰਗੀ ਬੀਬੀ ਕੁਲਦੀਪ ਕੌਰ ਖਾਲਸਾ ਜੀ ਦੀ ਪਵਿੱਤਰ ਤੇ ਨਿੱਘੀ ਯਾਦ ਵਿੱਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਤੇਗ ਬਹਾਦਰ ਨਗਰ ਤਲਵੰਡੀ ਭਾਈ ਵਿਖੇ ਕਰਵਾਇਆ ਗਿਆਨੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਜੋਰਾ ਸਿੰਘ ਮਾਛੀਬੁਗਰੇ ਵਾਲਿਆਂ ਨੇ ਦੱਸਿਆ ਕਿ ਸੰਤਾਂ ਬਾਬਾ ਬਲਦੇਵ ਸਿੰਘ ਜੋਗੇਵਾਲਾ ਮੁੱਖ ਸੇਵਾਦਾਰ ਗੁਰਦੁਆਰਾ ਗਿਆਨ ਪ੍ਰਕਾਸ਼ ਦਮਦਮੀ ਟਕਸਾਲ ਜੋਗੇਵਾਲਾ ਜੀ ਦੀ ਦੇਖਰੇਖ ਹੇਠ ਕਰਵਾਏ ਗਏ ਇਨ੍ਹਾਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਭਾਈ ਮਹਿੰਦਰ ਸਿੰਘ ਸੋਢੀਵਾਲਾ ਕੀਰਤਨੀ ਜਥੇ ਨੇ ਅਲਾਹੀ ਬਾਣੀ ਨਾਲ ਅਤੇ ਕਵੀਸ਼ਰ ਹਰਦਿਆਲ ਸਿੰਘ ਨੇ ਸ਼ਹੀਦੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਦਕਿ ਕਥਾਵਾਚਕ ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਨੇ ਗੁਰੂ ਕਥਾ ਸੁਣਾਈ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਦੁਜੇ ਦਿਨ ਕੀਰਤਨੀਏ ਭਾਈ ਗੁਰਸੇਵਕ ਸਿੰਘ ਸੁਲਹਾਣੀ ਨੇ ਪਵਿੱਤਰ ਬਾਣੀ ਨਾਲ, ਅਤੇ ਕਵੀਸ਼ਰ ਸੁਖਪ੍ਰੀਤ ਸਿੰਘ ਸਲ੍ਹੀਣਾ ਨੇ ਵੀਰਰਸ ਸੁਣਾਂ ਕੇ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸਮਾਪਤੀ ਦੌਰਾਨ ਪੰਥ ਪ੍ਰਸਿੱਧ ਢਾਡੀ ਕਵੀਸ਼ਰੀ ਅਤੇ ਰਾਗੀਆਂ ਜੱਥੇ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ, ਭਾਈ ਬਲਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਜਾਮਣੀ ਸਹਿਬ, ਢਾਡੀ ਭਾਈ ਸਤਨਾਮ ਸਿੰਘ ਫਿਰੋਜ਼ਪੁਰ, ਆਦਿ ਨੇ ਸੰਗਤਾਂ ਨੂੰ ਬੀਬੀ ਕੁਲਦੀਪ ਕੌਰ ਖਾਲਸਾ ਦੇ ਜੀਵਨ ਫਲਸਫ਼ੇ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬੀਬੀ ਕੁਲਦੀਪ ਕੌਰ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਖੁਦ ਬਾਣੀ ਅਤੇ ਬਾਣੇ ਵਿੱਚ ਰਹਿ ਕੇ ਆਪਣੇ ਅੰਤਿਮ ਸਵਾਸ ਤੱਕ ਗੁਰੂ ਨਾਲ ਤੋੜ ਨਿਭਾਈ ਉਥੇ ਪਰਿਵਾਰ ਨੂੰ ਗੁਰੂ ਸਿੱਖੀ ਨਾਲ ਜੋੜਨ ਵਿੱਚ ਸਫਲ ਰਹੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਕੁੱਝ ਬੀਬੀਆਂ ਬੱਚਿਆਂ ਦੇ ਕੇਸ ਸੰਭਾਲਣ ਤੋਂ ਕੰਨੀ ਕਤਰਾਉਂਦੇ ਹੋਏ ਉਨ੍ਹਾਂ ਦੇ ਕੇਸ ਕ਼ਤਲ ਕਰਵਾ ਦਿੰਦਿਆਂ ਹਨ। ਉਨ੍ਹਾਂ ਕਿਹਾ ਕਿ ਬੀਬੀ ਕੁਲਦੀਪ ਕੌਰ ਖਾਲਸਾ ਦੇ ਜੀਵਨ ਫਲਸਫ਼ੇ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਸਿੱਖੀ ਸਰੂਪ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸਮਾਗਮ ਵਿੱਚ ਭਾਈ ਸਤਪਾਲ ਸਿੰਘ ਮੈਂਬਰ ਐਸ ਜੀ ਪੀ ਸੀ ਤਲਵੰਡੀ ਭਾਈ, ਗੁਰਦੇਵ ਸਿੰਘ ਸਿੱਧੂ ਪ੍ਰਧਾਨ ਪੀ ਐਸ ਐਫ਼ ਫਿਰੋਜ਼ਪੁਰ, ਸੰਤ ਬਾਬ ਦਿਲਬਾਗ ਸਿੰਘ ਹਾ ਆਰਿਫ਼ ਕੇ, ਬਾਬਾ ਹਰਭਜਨ ਸਿੰਘ ਕਾਰ ਸੇਵਾ ਵਾਲੇ, ਸੰਤ ਬਾਬਾ ਕਪੂਰ ਸਿੰਘ, ਹਰਪ੍ਰੀਤ ਸਿੰਘ ਰਿੰਕੂ, ਹਰਪ੍ਰੀਤ ਸਿੰਘ ਖੁਖਰਾਣਾ, ਬਾਬਾ ਬਲਕਾਰ ਸਿੰਘ ਘੋਲੀਆ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਸੰਤ ਬਾਬਾ ਹਰਭਜਨ ਸਿੰਘ ਜੰਡ ਸਾਹਿਬ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ 22 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਬੀਬੀ ਕੁਲਦੀਪ ਕੌਰ ਖਾਲਸਾ ਦੇ ਪਤੀ ਸੰਤ ਬਾਬਾ ਜੋਰਾ ਸਿੰਘ , ਸਪੁੱਤਰ ਬਲਵੰਤ ਸਿੰਘ ਖਾਲਸਾ, ਛੋਟੇ ਸਪੁੱਤਰ ਕੁਲਵੰਤ ਸਿੰਘ, ਪੋਤਰੇ ਅੰਮ੍ਰਿਤਪਾਲ ਸਿੰਘ, ਸਪੁੱਤਰੀ ਜਸਪਿੰਦਰ ਕੋਰ,ਜਵਾਈ ਚਮਕੌਰ ਸਿੰਘ ਸੰਧੂ ਨੇ ਆਏ ਸੰਤਾਂ ਮਹਾਪੁਰਸ਼ਾਂ ਅਤੇ ਸਨਮਾਨਿਤ ਸ਼ਖ਼ਸੀਅਤ ਦਾ ਸਿਰੋਪਾਉ ਲੋਈਆ ਅਤੇ ਟ੍ਰਾਫਿਆ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਲਈ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦੇ ਚਾਰ ਪਕੌੜਿਆਂ ਮਠਿਆਈਆਂ ਦੇ ਲੰਗਰ ਛਕਾਏ ਗਏ। ਇਸ ਮੌਕੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭੁਪਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।

 

Related Articles

Leave a Comment