ਸਮਰਾਲਾ ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਵੱਲੋਂ ਬਲਾਕ ਸਮਰਾਲਾ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ ਸਮਰਾਲਾ ਵਿਖੇ ਅਮਿਤ ਪੁਰੀ ਉਪ ਚੇਅਰਪਰਸਨ ਐਂਟੀ ਕ੍ਰਾਇਮ ਸੈੱਲ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮੈਡਮ ਕਿਰਨਦੀਪ ਕੌਰ ਗਰੇਵਾਲ ਦੀ ਪ੍ਰਧਾਨਗੀ ਹੇਠ ਤੀਆਂ ਦਾ ਮੇਲਾ 29 ਜੁਲਾਈ 2023 ਨੂੰ ਬਹੁਤ ਬਹੁਤ ਉਤਸ਼ਾਹਿਤ ਨਾਲ਼ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ ਅਤੇ ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਮ। ਜਿਸ ਵਿੱਚ ਲੱਗਭਗ 1000 (ਇੱਕ ਹਜ਼ਾਰ ) ਵਿਦਿਆਰਥੀਆਂ ਤੋਂ ਵੱਧ ਹਿੱਸਾ ਲੈ ਰਹੇ ਹਨ ਅਤੇ 300 ਦੇ ਕਰੀਬ ਮੰਚ ਦੇ ਮੈਂਬਰ ਅਤੇ ਅਹੁਦੇਦਾਰ ਵੀ ਹੋਣਗੇ । ਜਿਸ ਵਿਚ 48 ਸਕੂਲ ਟੀਚਰਾਂ ਨੂੰ ਐਂਚ ਆਰ ਐਮ ਅਵਾਰਡ 2023 ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ 15 ਮੈਂਬਰਾਂ ਨੂੰ ਸਮੇਤ ਚੇਅਰਪਰਸਨ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਜ ਗਰੀਬ ਔਰਤਾਂ ਅਤੇ ਦੋ ਮਰਦਾਂ ਨੂੰ ਸ਼ੂਟ ਅਤੇ ਬਿਸਕੁਟ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।ਇਸ ਮੌਕੇ ਬਲਾਕ ਮਾਛੀਵਾੜਾ ਸਾਹਿਬ ਦੀ ਇਸਤਰੀ ਵਿੰਗ ਟੀਮ ਵੱਲੋਂ ਵਿਸ਼ੇਸ਼ ਗਿੱਧਾ ਅਤੇ ਬੋਲੀਆਂ ਨਾਲ ਸਾਡੇ ਸੱਭਿਆਚਾਰ ਨੂੰ ਤਾਜ਼ਾ ਕਰਨਗੇ। ਇਸ ਮੌਕੇ 350 ਤੋਂ ਵੱਧ ਸਕੂਲ ਵਿਦਿਆਰਥਣਾਂ ਰੰਗਾਰੰਗ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਦਾ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ। ਦੂਸਰੇ ਜ਼ਿਲਿਆਂ ਤੋਂ ਆਏ ਸੀਨੀਅਰ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਤੀਆਂ ਦੇ ਮੇਲੇ ਦੌਰਾਨ ਆਏ ਹੋਏ ਸਮੂਹ ਮਹਿਮਾਨਾਂ, ਸਕੂਲ ਅਧਿਆਪਕ ਅਤੇ ਬੱਚਿਆਂ ਨੂੰ ਚਾਹ ਪਕੌੜੇ ਅਤੇ ਖੀਰ ਮਾਲ-ਪੂੜੇ ਦਾ ਲੰਗਰ ਲਗਾਇਆ ਜਾਵੇਗਾ। ਅਜਿਹੇ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਜੋ ਅਸੀਂ ਆਪਣੇ ਸਭਿਆਚਾਰ ਵਿਰਸੇ ਨੂੰ ਸੰਭਾਲਣ ਵਿੱਚ ਕਾਮਯਾਬ ਹੋ ਸਕੀਏ।ਇਸ ਮੌਕੇ ਡਾਕਟਰ ਖੇੜਾ ਨੇ ਮਨਜੀਤ ਸਿੰਘ ਢਿੱਲੋਂ ਕੌਮੀ ਚੀਫ਼ ਸੈਕਟਰੀ ਸਲਾਹਕਾਰ ਕਮੇਟੀ ਅਤੇ ਰਾਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ ਟੀ ਆਈ ਸੋੱਲ ਪੰਜਾਬ ਵੀ ਮੌਕੇ ਤੇ ਮੌਜੂਦ ਸਨ