ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ਼ ਪੁਲਿਸ ਚੌਂਕੀ ਗਲਿਆਰਾ ਦੀ ਪੁਲਿਸ ਪਾਰਟੀ ਏ.ਐਸ.ਆਈ ਮਨਜੀਤ ਸਿੰਘ ਨੇ ਕੁੱਝ ਹੀ ਘੰਟਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਲੇਡੀਜ਼ ਦਾ ਪਰਸ ਚੋਰੀਂ ਕਰਨ ਵਾਲੀ ਔਰਤ ਅਮਨਦੀਪ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਕਾਨ ਨੰਬਰ 403 ਗਲੀ ਨੰਬਰ 08 ਮਕਬੂਲਪੁਰਾ ਮਹਿਤਾ ਰੋਡ ਅੰਮ੍ਰਿਤਸਰ ਦੀ ਭਾਲ ਕਰਕੇ ਇਸ ਪਾਸੋਂ ਚੌਰੀ ਦਾ ਪਰਸ, ਆਈ-ਫੋਨ 14 ਪਰੋ ਮੈਕਸ ਅਤੇ 550/-ਰੁਪਏ ਬ੍ਰਾਮਦ ਕੀਤੇ ਗਏ। ਇਸ ਤੇ ਮੁਕੱਦਮਾਂ ਨੰਬਰ 91, ਮਿਤੀ 26.7.2023 ਜੁਰਮ 380 ਭ:ਦ, ਥਾਣਾ ਈ ਡਵੀਜਨ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇਸ ਮੁਕੱਦਮੇਂ ਦੀ ਤਫ਼ਤੀਸ਼ ਜਾਰੀ ਹੈ।