Home » ਛੋਟੇ ਭਰਾ ਵੱਲੋਂ ਭਰਾ ਦਾ ਕਤਲ ਪਿਤਾ ਨੂੰ ਕੀਤਾ ਗੰਭੀਰ ਜ਼ਖ਼ਮੀ

ਛੋਟੇ ਭਰਾ ਵੱਲੋਂ ਭਰਾ ਦਾ ਕਤਲ ਪਿਤਾ ਨੂੰ ਕੀਤਾ ਗੰਭੀਰ ਜ਼ਖ਼ਮੀ

by Rakha Prabh
5 views

ਸਮਰਾਲਾ:

ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ ਕਰਨ ਅਤੇ ਪਿਤਾ ਨੂੰ ਗੰਭੀਰ ਵਿੱਚ ਜਖਮੀ ਕਰਨ ਦਾ ਸੰਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ ਕਰਨ ਪਿੱਛੋ ਮੌਤ ਦੇ ਘੋੜੇ ਤੇ ਸਵਾਰ ਸਵਾਰ ਹੋਏ ਪੁੱਤ ਨੇ ਪਿਓ ਨੂੰ ਵੀ ਬਖਸ਼ਿਆ ਨਹੀਂ। ਬੀਤੇ ਮੰਗਲਵਾਰ ਦੀ ਰਾਤ ਪਰਿਵਾਰ ਤੋਂ ਅੱਡ ਰਹਿ ਰਹੇ ਛੋਟੇ ਪੁੱਤ ਦਲਵੀਰ ਸਿੰਘ ਨੇ ਜਾਇਦਾਦ ਦੇ ਹਿੱਸੇ ਨੂੰ ਲੈ ਕੇ ਪਿਤਾ ਰਾਮ ਸਿੰਘ ਅਤੇ ਵੱਡੇ ਭਰਾ ਜਗਜੀਵਨ ਸਿੰਘ ਦੇ ਨਾਲ ਝਗੜਾ ਹੋ ਗਿਆ। ਗੱਲ ਇੰਨੀ ਵੱਧ ਗਈ ਕਿ ਦਲਬੀਰ ਸਿੰਘ ਨੇ ਸੰਬਲ ਮਾਰ ਮਾਰ ਕੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਿਤਾ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਪਿੰਡ ਵਾਲਿਆਂ ਮੁਤਾਬਿਕ ਨਸ਼ੇ ਦੇ ਆਦੀ ਪਰਿਵਾਰ ਦੇ ਮੈਂਬਰ ਅਕਸਰ ਹੀ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸੀ ਇਸੇ ਲੜਾਈ ਤੋਂ ਤੰਗ ਦੋਵਾਂ ਪੁੱਤਾਂ ਦੀਆਂ ਘਰ ਵਾਲੀਆਂ ਵੀ ਉਨ੍ਹਾਂ ਨੂੰ ਛੱਡ ਕੇ ਇੱਥੇ ਚਲੀਆਂ ਗਈਆਂ ਹਨ । ਲੜਾਈ ਦੇ ਵੀ ਮਾਮਲੇ ਸਾਹਮਣੇ ਆਏ ਹਨ ਅਤੇ ਸ਼ਰਾਬੀ ਕਿਸਮ ਦੇ ਤਿਨਾਂ ਮਰਦਾਂ ਦੀ ਲੜਾਈ ਕਾਰਨ ਮਾਂ ਨੂੰ ਮਾਰਨ ਵਾਲੇ ਪੁੱਤ ਨੇ ਖੁਦ ਭਰਾ ਹਥੋ ਆਪਣੀ ਜਾਨ ਗੁਵਾਅ ਗਿਆ। ਪੁਲਿਸ ਵੱਲੋਂ ਮਾਮਲੇ ਦੀ ਤਹਿਕੀਕਾਤ ਕਰਨ ਉਪਰੰਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Comment