ਬਟਾਲਾ/ ਗੁਰਦਾਸਪੁਰ 28 ਫਰਵਰੀ ( ਲਵਪ੍ਰੀਤ ਸਿੰਘ / ਜ਼ਿਮੀਂ )
ਬਟਾਲਾ ਨੇੜੇ ਦੋ ਮੋਟਰਸਾਇਕਲਾਂ ਦਰਮਿਆਨ ਭਿੜਤ ਨਾਲ ਨੌਜਵਾਨ ਦੀ ਮੌਤ ਹੋ ਜਾਣ ਦਾ ਦੁੱਖ ਦਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਨੇੜੇ ਦੋ ਮੋਟਰਸਾਇਕਲਾਂ ਦਰਮਿਆਨ ਭਿੜਤ ਹੋਣ ਨਾਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ। ਲੋਕਾਂ ਵੱਲੋਂ ਦੋਨਾਂ ਨੌਜਵਾਨਾ ਨੂੰ ਵੱਖ ਵੱਖ ਹਸਪਤਾਲਾ ਵਿੱਚ ਇਲਾਜ ਅਧੀਨ ਲਿਆਂਦਾ ਗਿਆ।