Home » ਸੇਵਾ ਭਾਰਤੀ ਜੀਰਾ ਵੱਲੋਂ ਭਗਤ ਦੁਨੀ ਚੰਦ ਜੀ ਦੇ ਮੇਲੇ ਤੇ ਖੂਨਦਾਨ ਕੈਂਪ 1 ਮਾਰਚ ਨੂੰ ਲਗਾਉਣ ਦਾ ਫੈਸਲਾ

ਸੇਵਾ ਭਾਰਤੀ ਜੀਰਾ ਵੱਲੋਂ ਭਗਤ ਦੁਨੀ ਚੰਦ ਜੀ ਦੇ ਮੇਲੇ ਤੇ ਖੂਨਦਾਨ ਕੈਂਪ 1 ਮਾਰਚ ਨੂੰ ਲਗਾਉਣ ਦਾ ਫੈਸਲਾ

by Rakha Prabh
66 views

ਜ਼ੀਰਾ/ ਫਿਰੋਜ਼ਪੁਰ 28 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ)

ਸੇਵਾ ਭਾਰਤੀ ਜੀਰਾ ਵੱਲੋਂ ਭਗਤ ਦੁਨੀ ਚੰਦ ਜੀ ਦੇ ਬਰਸੀ ਸਮਾਗਮਾਂ ਮੌਕੇ ਪਿੰਡ ਮਹੀਆਂ ਵਾਲਾ ਵਿਖੇ 1 ਮਾਰਚ 2024 ਦਿਨ ਸ਼ੁੱਕਰਵਾਰ ਸਵੇਰੇ 9.30 ਵਜੇ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ।। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਰ ਸਿੰਘ ਚਾਵਲਾ ਪ੍ਰਧਾਨ ਸੇਵਾ ਭਾਰਤੀ ਬ੍ਰਾਂਚ ਜ਼ੀਰਾ ਨੇ ਦੱਸਿਆ ਕਿ ਸੇਵਾ ਭਾਰਤੀ ਜੀਰਾ ਵੱਲੋਂ 1 ਮਾਰਚ 2024 ਦਿਨ ਸ਼ੁੱਕਰਵਾਰ ਸਵੇਰੇ 9.30 ਵਜੇ ਭਗਤ ਦੁਨੀ ਚੰਦ ਜੀ ਦੇ ਚਲਦੇ ਬਰਸੀ ਸਮਾਗਮਾਂ ਦੌਰਾਨ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ । ਜਿਸ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਬਲੱਡ ਬੈਂਕ ਟੀਮ ਵੱਲੋਂ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਬਲੱਡ ਬੈਂਕ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਸੰਸਥਾਂ ਵੱਲ ਫਰੂਟ ਦੁੱਧ ਆਦਿ ਦਿੱਤਾ ਜਾਵੇਗਾ।

Related Articles

Leave a Comment