Home » ਚੇਤਨਾ ਪਰਖ਼ ਪ੍ਰੀਖਿਆ ਸਬੰਧੀ ਐਂਟਰੀ ਫਾਰਮ 31 ਜੁਲਾਈ ਤਕ ਜਮਾਂ ਕਰਵਾਏ ਜਾਣਗੇ

ਚੇਤਨਾ ਪਰਖ਼ ਪ੍ਰੀਖਿਆ ਸਬੰਧੀ ਐਂਟਰੀ ਫਾਰਮ 31 ਜੁਲਾਈ ਤਕ ਜਮਾਂ ਕਰਵਾਏ ਜਾਣਗੇ

ਤਰਕਸ਼ੀਲ ਮੈਗਜੀਨ ਦਾ ਜੁਲਾਈ ਅੰਕ ਰਲੀਜ਼ ਕੀਤਾ

by Rakha Prabh
13 views
ਸੰਗਰੂਰ, 9 ਜੁਲਾਈ, 2023: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਕਾਰਜਕਾਰਨੀ ਦੀ ਮੀਟਿੰਗ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਵਿੱਚ ਦੋ ਜੁਲਾਈ ਦੀ ਜੋਨ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਦੱਸਿਆ ਗਿਆ ਕਿ ਜੋਨ ਵਿਚ ਜੁਲਾਈ ਮਹੀਨੇ ਤਰਕਸ਼ੀਲ ਸਾਹਿਤ ਵੈਨ ਆ ਰਹੀ ਹੈ,ਹਰ ਇਕਾਈ ਕੋਲ ਘੱਟੋ ਘੱਟ ਦੋ ਦਿਨ ਰਹੇਗੀ। ਸਥਾਨਕ ਇਕਾਈ ਨੇ ਉਸ ਦੇ ਪ੍ਰਬੰਧ ਸੰਬੰਧੀ ਸੁਰਿੰਦਰ ਪਾਲ, ਸੀਤਾ ਰਾਮ, ਚਰਨ ਕਮਲ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ, ਕ੍ਰਿਸ਼ਨ ਸਿੰਘ ਗੁਰਦੀਪ ਲਹਿਰਾ ਆਦਿ ਤਰਕਸ਼ੀਲ ਆਗੂਆਂ ਦੀ ਡਿਊਟੀ ਲਗਾਈ ਗਈ। ਚੇਤਨਾ ਪਰਖ਼ ਪ੍ਰੀਖਿਆ ਬਾਰੇ ਦੱਸਿਆ ਗਿਆ ਕਿ 15 ਜੁਲਾਈ ਤਕ ਵਧੀਆਂ ਸਿਲੇਬਸ ਪੁਸਤਕਾਂ ਦੀ ਰਿਪੋਰਟ ਸੂਬਾ ਕਮੇਟੀ ਨੂੰ ਭੇਜਣੀ ਹੈ।
ਚੇਤਨਾ ਪਰਖ ਪ੍ਰੀਖਿਆ ਬਾਰੇ ਇਕਾਈ ਦੀ ਸਰਗਰਮੀ ਸੰਬੰਧੀ ਮਾਸਟਰ ਪਰਮਵੇਦ ਨੇ ਰਿਪੋਰਟਿੰਗ ਕੀਤੀ ਕਿ ਹੁਣ ਤੱਕ 25ਸਕੂਲਾਂ ਵਿੱਚ ਜਾਇਆ ਗਿਆ ਹੈ, 10 ਹੋਰ ਸਕੂਲਾਂ ਵਿੱਚ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਤਕਰੀਬਨ 1200 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਐਂਟਰੀ ਫ਼ਾਰਮ 31 ਜੁਲਾਈ ਤਕ ਲਏ ਜਾਣਗੇ।ਉਨ੍ਹਾ ਕਿਹਾ ਕਿ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵਿੱਚ ਇਸ ਪ੍ਰੀਖਿਆ ਸਬੰਧੀ ਕਾਫ਼ੀ ਉਤਸ਼ਾਹ ਹੈ। ਮੀਟਿੰਗ ਵਿੱਚ ਅਗਸਤ ਮਹੀਨੇ ਸਾਰੇ ਪੰਜਾਬ ਵਿੱਚ ਹੋ ਰਹੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜਿਹੜੀ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਤਾ ਵਿਕਸਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਵਿਦਿਆਰਥੀਆਂ ਦੀ ਸ਼ਮੂਲੀਅਤ ਵਧਾਉਣ ਲਈ ਸਾਰੀਆਂ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਤਰਕਸ਼ੀਲ ਮੈਗਜੀਨ ਦਾ ਜੁਲਾਈ ਅੰਕ ਰਲੀਜ਼ ਕੀਤਾ ਗਿਆ ਤੇ ਤਰਕਸ਼ੀਲ ਮੈਗਜੀਨ ਦੇ ਪਾਠਕ ਵਧਾਉਣ ਲਈ ਵੀ ਵਿਚਾਰ ਸਾਂਝੇ ਕੀਤੇ ਗਏ। ਦੇਸ਼ ਵਿਚ ਦਿਨੋਂ ਦਿਨ ਵਧ ਰਹੇ ਅੰਧ ਵਿਸ਼ਵਾਸਾਂ, ਧਾਰਮਿਕ ਕੱਟੜਵਾਦ ਅਤੇ ਸਿੱਖਿਆ ਦੇ ਵਧ ਰਹੇ ਭਗਵੇਂਕਰਨ, ਵਪਾਰੀਕਰਨ ਅਤੇ ਫ਼ਿਰਕੂ ਫਾਸ਼ੀਵਾਦ ਦੀ ਨਿਖੇਧੀ ਕਰਦਿਆਂ ਤਰਕਸ਼ੀਲ ਸੁਸਾਇਟੀ ਵਲੋਂ ਸਮਾਜ ਵਿਚ ਵਿਗਿਆਨਕ ਅਤੇ ਜਮਾਤੀ ਚੇਤਨਾ ਦੀ ਲਹਿਰ ਨੂੰ ਹੋਰ ਤੇਜੀ ਨਾਲ ਵਿਕਸਤ ਕਰਨ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ਼ ਨੂੰ ਖ਼ਤਮ ਕਰਨ ਲਈ ਯਤਨ ਵਧਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ, ਸੀਤਾ ਰਾਮ, ਸੁਖਦੇਵ ਸਿੰਘ ਕਿਸ਼ਨਗੜ੍, ਪ੍ਰੁਗਟ ਸਿੰਘ ਬਾਲੀਆਂ, ਰਘਵੀਰ ਸਿੰਘ ਛਾਜਲੀ ਨੇ ਸ਼ਮੂਲੀਅਤ ਕੀਤੀ

Related Articles

Leave a Comment