Home » ਅਮਨਦੀਪ ਸਿੰਘ ਕੱਕੜ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਬੁਲਾਰੇ ਨਿਯੁਕਤ

ਅਮਨਦੀਪ ਸਿੰਘ ਕੱਕੜ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਬੁਲਾਰੇ ਨਿਯੁਕਤ

ਕੱਕੜ ਨੇ ਸਰਕਾਰੀਆ, ਅਜਨਾਲਾ, ਸੱਚਰ ਅਤੇ ਹਾਈਕਮਾਂਡ ਦਾ ਕੀਤਾ ਧੰਨਵਾਦ, ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ-ਕੱਕੜ

by Rakha Prabh
9 views

ਅੰਮ੍ਰਿਤਸਰ 9 ਜੁਲਾਈ ( ਰਣਜੀਤ ਸਿੰਘ ਮਸੌਣ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਰਾਜਾਂਸਾਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਨੂੰ ਕਾਂਗਰਸ ਪਾਰਟੀ ਲਈ ਕੀਤੀ ਮਿਹਨਤ ਨੂੰ ਵੇਖਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਅਹਿਮ ਜਿੰਮੇਵਾਰੀ ਦਿੰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕੱਕੜ ਨੇ ਕਿਹਾ ਕਿ ਉਹ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਅਤੇ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ। ਉਨ੍ਹਾਂ ਪਾਰਟੀ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਅਤੇ 2024 ਵਿੱਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਕੱਕੜ ਦੇ ਕਾਂਗਰਸ ਪਾਰਟੀ ਦਾ ਬੁਲਾਰਾ ਨਿਯੁਕਤ ਹੋਣ ਤੇ ਰਵੀ ਕੁਮਾਰ ਪੀਏ ਸਰਕਾਰੀਆ, ਬੂਆ ਸਿੰਘ ਸੰਧੂ ਉਐਸਡੀ ਸਰਕਾਰੀਆ, ਕੰਵਰਪ੍ਰਤਾਪ ਸਿੰਘ ਅਜਨਾਲਾ ਮੀਤ ਪ੍ਰਧਾਨ ਜਿਲ੍ਹਾ ਦਿਹਾਤੀ, ਐਡਵੋਕੇਟ ਮਨਦੀਪ ਸਿੰਘ ਮੁਹਾਰ, ਗੁਰਭੇਜ ਸਿੰਘ ਵਣੀਏਕੇ ਬਲਾਕ ਪ੍ਰਧਾਨ ਚੋਗਾਵਾਂ, ਸਰਪੰਚ ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸਾ ਛੀਨਾ, ਜਸਕਰਨ ਸਿੰਘ ਕੋਹਰੀ, ਪ੍ਰਧਾਨ ਯੂਥ ਕਾਂਗਰਸ ਰਾਜਾਸਾਂਸੀ, ਗੁਰਦੇਵ ਸਿੰਘ ਸ਼ੂਹਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਜਿੰਦਰ ਸਿੰਘ ਧਾਰੀਵਾਲ ਜਨਰਲ ਸਕੱਤਰ ਦਿਹਾਤੀ, ਡਾ ਪ੍ਰਗਟ ਸਿੰਘ ਭੁੱਲਰ, ਸਰਪੰਚ ਗੁਰਮੀਤ ਸਿੰਘ ਡਾਲਾ, ਸਰਪੰਚ ਨਿਰਵੈਲ ਸਿੰਘ ਚੋਗਾਵਾਂ ਮੀਤ ਪ੍ਰਧਾਨ ਜ਼ਿਲ੍ਹਾ ਦਿਹਾਤੀ, ਸ਼ਮਸ਼ੇਰ ਸਿੰਘ ਚੋਗਾਵਾਂ ਜਨਰਲ ਸਕੱਤਰ ਦਿਹਾਤੀ, ਰਕੇਸ਼ ਕੁਮਾਰ ਮੈਂਬਰ ਬਲਾਕ ਸੰਮਤੀ, ਇੰਦਰਪਾਲ ਸਿੰਘ ਲਾਲੀ ਰਾਜਾਸਾਂਸੀ ਮੀਤ ਪ੍ਰਧਾਨ ਜ਼ਿਲ੍ਹਾ ਦਿਹਾਤੀ, ਗੁਰਮੀਤ ਸਿੰਘ ਭੀਲੋਵਾਲ ਮੀਤ ਪ੍ਰਧਾਨ ਦਿਹਾਤੀ, ਅਮਰਜੀਤ ਸਿੰਘ ਨੇਪਾਲ ਜਨਰਲ ਸਕੱਤਰ ਦਿਹਾਤੀ, ਦਿਲਬਾਗ ਸਿੰਘ ਮਿਆਦੀਆਂ ਜਨਰਲ ਸਕੱਤਰ ਦਿਹਾਤੀ, ਅਜੇਬੀਰ ਸਿੰਘ ਲੋਪੋਕੇ ਮੀਤ ਪ੍ਰਧਾਨ ਦਿਹਾਤੀ, ਦਲਜੀਤ ਸਿੰਘ ਪਾਖਰਪੁਰਾ ਜਨਰਲ ਸਕੱਤਰ ਦਿਹਾਤੀ ਸਰਪੰਚ ਮੇਜਰ ਸਿੰਘ ਕੱਕੜ ਮੀਤ ਪ੍ਰਧਾਨ ਦਿਹਾਤੀ, ਦਿਲਬਾਗ ਸਿੰਘ ਖਿਆਲਾ ਜਨਰਲ ਸਕੱਤਰ ਦਿਹਾਤੀ, ਭੁਪਿੰਦਰ ਸਿੰਘ ਬਿੱਟੂ ਕੱਕੜ ਵਾਈਸ ਚੇਅਰਮੈਨ ਵੇਰਕਾ ਮਿਲਕ ਪਲਾਂਟ, ਹਰਨੇਕ ਸਿੰਘ ਕੱਕੜ, ਮੇਜਰ ਸਿੰਘ ਰੈਂ, ਕੁਲਦੀਪ ਸਿੰਘ ਔਲਖ ਕੱਕੜ, ਸਰਪੰਚ ਨਿਸ਼ਾਨ ਸਿੰਘ ਮੰਝ, ਬਲਦੇਵ ਸਿੰਘ ਮੰਝ ਮੈਂਬਰ ਬਲਾਕ ਸੰਮਤੀ, ਸਰਪੰਚ ਸ਼ਮਸ਼ੇਰ ਸਿੰਘ ਸਾਰੰਗੜਾ, ਸਰਪੰਚ ਗੈਵੀ ਪ੍ਰੀਤ ਨਗਰ, ਸਰਪੰਚ ਮਿੰਟੂ ਪੰਡੋਰੀ, ਸਰਪੰਚ ਸੁਰਜੀਤ ਸਿੰਘ ਰਾਣੀਆਂ, ਗੁਰਪ੍ਰੀਤ ਸਿੰਘ ਪੰਜੂਰਾਏ, ਸੁਖਦੇਵ ਸਿੰਘ ਨੱਥੂਪੁਰਾ, ਸਰਪੰਚ ਬੱਬੂ ਕਾਵੇਂ, ਸਰਪੰਚ ਲਖਵਿੰਦਰ ਸਿੰਘ ਭਿੱਟੇਵੱਢ, ਸਰਪੰਚ ਲਖਬੀਰ ਸਿੰਘ ਕੋਹਾਲੀ, ਬਲਵਿੰਦਰ ਸਿੰਘ ਕੋਹਾਲੀ, ਆਦਿ ਨੇ ਅਮਨਦੀਪ ਸਿੰਘ ਕੱਕੜ ਨੂੰ ਬੁਲਾਰਾ ਨਿਯੁਕਤ ਹੋਣ ਤੇ ਵਧਾਈਆਂ ਦਿੱਤੀਆਂ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ, ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ।

Related Articles

Leave a Comment