Home » ਯੂਨੀਵਰਸਲ ਸਿਵਲ ਕੋਡ ਘੱਟ ਗਿਣਤੀਆਂ ਤੇ ਸਿੱਖ ਪੰਥ ਦੀ ਅੱਡਰੀ ਹੋਂਦ ਲਈ ਘਾਤਕ-ਭਾਈ ਵਡਾਲਾ

ਯੂਨੀਵਰਸਲ ਸਿਵਲ ਕੋਡ ਘੱਟ ਗਿਣਤੀਆਂ ਤੇ ਸਿੱਖ ਪੰਥ ਦੀ ਅੱਡਰੀ ਹੋਂਦ ਲਈ ਘਾਤਕ-ਭਾਈ ਵਡਾਲਾ

ਜਿਵੇਂ ਭਾਰਤ ਵਿੱਚ ਹਿੰਦੂਆਂ ਲਈ ਹਿੰਦੂ ਮੈਰਿਜ ਐਕਟ ਬਣਿਆ ਹੈ, ਤਿਵੇਂ ਸਿੱਖਾਂ ਲਈ ਵੀ ਸਿੱਖ ਅਨੰਦ ਕਾਰਜ ਐਕਟ ਹੋਣਾ ਚਾਹੀਦਾ

by Rakha Prabh
12 views
ਸ੍ਰੀ ਅੰਮ੍ਰਿਤਸਰ ਸਾਹਿਬ ( ਰਣਜੀਤ ਸਿੰਘ ਮਸੌਣ) ਅੱਜ ਮਿਤੀ ੯ ਜੂਨ ਨੂੰ ਪੰਥਕ ਹੋਕੇ ਦੇ ਦੀਵਾਨ ਸਜਾਏ ਗਏ। ਸ੍ਰੀ ਸੁਖਮਨੀ ਸਾਹਿਬ ਅਤੇ ਚੌਪਈ ਸਾਹਿਬ ਜੀ ਦੇ ਪਾਠ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਾਦਲਕਿਆਂ ਵੱਲੋਂ ਚੋਰੀ ਵੇਚੇ ਗਏ, ਪਾਵਨ ੩੨੮ ਸਰੂਪਾਂ ਬਾਬਤ ਇਨਸ਼ਾਫ ਲਈ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫ਼ਲਤਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰਧਾਮਾਂ ਦੀ ਬਹਾਲੀ ਲਈ ਅਰਦਾਸ ਹੋਈ। ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਨੇ ਗੱਲਬਾਤ ਦੌਰਾਨ ਆਖਿਆ ਕਿ ਅੱਜ ਸਿਵਲ ਕੋਡ ਦੇ ਚਰਚੇ ਸਭ ਪਾਸੇ ਹਨ। ਜੋ ਕਿ ਘੱਟਗਿਣਤੀਆਂ ਲਈ ਖ਼ਤਰੇ ਦੀ ਘੰਟੀ ਹੈ ਅਤੇ ਸਿੱਖ ਪੰਥ ਦੀਆਂ ਰਵਾਇਤਾਂ ਮਰਿਯਾਦਾਵਾਂ ਜਾਂ ਅੱਡਰੀ ਹੋਂਦ ਲਈ ਬਹੁਤ ਖਤਰਨਾਕ ਹੈ।ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਿਵਾਰਵਾਦ ਦੀ ਥਾਂ ਸਿੱਖ ਰਹਿਤ ਮਰਿਯਾਦਾ ਵੱਲ ਧਿਆਨ ਦੇ ਕੇ ਹਰ ਸਿੱਖ ਦੇ ਘਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੁੰਦਾ। ਜਾਂ ਇਜਲਾਸਾਂ ਰਾਹੀਂ ਆਪਣੀਂ ਅੱਡਰੀ ਹੋਂਦ ਦੇ ਨਿਯਮ ਅਮਲ ਵਿੱਚ ਲਿਆਂਦੇ ਹੁੰਦੇ ਤਾਂ ਅੱਜ ਸਿੱਖ ਪੀਨੀਰੀ ਨੂੰ ਊੜੇ, ਜੂੜੇ, ਪੱਗ, ਚੁੰਨੀ, ਸਿੰਘ ਕੌਰ, ਕਲਮ ਕਿਰਪਾਨ, ਬਾਣੀਂ ਬਾਣੇ ਪ੍ਰਤੀ ਪੂਰੀ ਜਾਣਕਾਰੀ ਹੋਣੀ ਸੀ। ਜਨਮ ਵਿਆਹ ਅਰਦਾਸ ਤੱਕ ਦਾ ਗਿਆਨ ਹੋਣਾ ਸੀ। ਕਿ ਸਾਡਾ ਸਿਵਲ ਕੋਡ ਸ੍ਰੀ ਗੁਰੂ ਗ੍ਰੰਥ, ਗੁਰੂ ਪੰਥ ਹੈ ਖਾਲਸਾ ਮੇਰੋ ਰੂਪ ਹੈ ਖਾਸ। ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਸੀ। ਅਸੀਂ ਕਿਸੇ ਰਸਮੋਂ ਰਿਵਾਜ ਦੇ ਮੁਥਾਜ ਵੀ ਨਹੀਂ। ਹੁਣ ਤੱਕ ਸਿੱਖ ਅਨੰਦ ਕਾਰਜ ਐਕਟ ਲਾਗੂ ਹੋਣਾ ਸੀ। ਸਿੱਖ ਬੱਚਿਆਂ ਦੀ ਨਾਮਜ਼ਾਦਗੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੀ ਕਰਨੀ ਸੀ।
ਕਿਸੇ ਦੀ ਕੀ ਜੁਅਰਤ ਸੀ ਕਿ ਉਹ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਲਈ ਹਿੰਦੂ ਮੈਰਿਜ ਐਕਟ ਤਹਿਤ ਹਿੰਦੂਆਂ ਦੇ ਰਸਮੋਂ ਰਿਵਾਜ ਯੂਨੀਵਰਸਲ ਸਿਵਲ ਕੋਡ ਰਾਹੀਂ ਸਿੱਖਾਂ ਦੇ ਸਿਰ ਮੜ੍ਹਨ ਦੀ ਕੋਝੀ ਹਰਕਤ ਕਰਦਾ ?
ਸੋ ਸਰਕਾਰ ਨੇ ਇਸ ਬਾਬਤ ਸੁਝਾਅ ਮੰਗੇ ਹਨ। ਆਉ ਵੱਧ ਤੋਂ ਵੱਧ ਆਪਣਾ ਰੋਸ ਜਿਤਾਉਣ ਲਈ ਕਾਨੂੰਨ ਕਮਿਸ਼ਨ ਨੂੰ ਆਪਣੇ-ਆਪਣੇ ਸੁਝਾਅ ਭੇਜੀਏ ਅਤੇ ਸਿੱਖ ਅਨੰਦ ਕਾਰਜ ਐਕਟ ਨੂੰ ਲਾਗੂ ਕਰਵਾਉਣ ਲਈ ਲਾਮਬੰਦ ਹੋਈਏ। ਸਿੱਖਨੀਤੀਵਾਨ ਲਿਆਈਏ, ਨਰੈਣੂ, ਮਹੰਤ ਕੱਢੀਏ ਅਤੇ ਪੰਥ ਰੁਸ਼ਨਾਈਏ।

Related Articles

Leave a Comment