Home » ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵਫ਼ਦ ਐੱਸਐਸਪੀ ਬਰਨਾਲਾ ਨੂੰ ਮਿਲਿਆ

ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵਫ਼ਦ ਐੱਸਐਸਪੀ ਬਰਨਾਲਾ ਨੂੰ ਮਿਲਿਆ

ਨਗਰ ਕੌਂਸਲ ਦੇ ਜੇ. ਈ. ਸਲੀਮ ਮੁਹੰਮਦ, ਪ੍ਰਿੰਸ ਸਿੰਘ ਨਗਰ ਕੌਂਸਲ ਕਰਮਚਾਰੀ ਅਤੇ ਸਾਜ਼ਿਸ਼ ਘਾੜੇ ਆਸਥਾ ਕਲੋਨੀ ਬਰਨਾਲਾ ਦੇ ਮਾਲਕ ਕਾਲੋਨਾਈਜ਼ਰ ਸੋਨੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ

by Rakha Prabh
90 views

20 ਜੂਨ ਨੂੰ ਗੁੰਡਾਗਰਦੀ ਖ਼ਿਲਾਫ਼ ਵਿਸ਼ਾਲ ਮੁਜ਼ਾਹਰਾ ਬਰਨਾਲਾ ਵਿਖੇ ਕੀਤਾ ਜਾਵੇਗਾ: ਬਲਵੰਤ ਸਿੰਘ ਉੱਪਲੀ

ਬਰਨਾਲਾ, 16 ਜੂਨ, 2023: ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਪੁੱਤਰ ਸ਼੍ਰੀ ਰਾਮ ਕੁਮਾਰ ਵਾਸੀ ਬਰਨਾਲਾ ਦੀ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਆਸਥਾ ਕਲੋਨੀ ਦੇ ਮਾਲਕ ਸੋਨੀ ਦੀ ਸ਼ਹਿ ਤੇ, ਕੁੱਟਮਾਰ ਕਰਨ ਦਾ ਮਾਮਲਾ ਗੰਭੀਰ ਰੁੱਖ ਅਖਤਿਆਰ ਕਰ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਜ਼ਿਲ੍ਹਾ ਕਮੇਟੀ ਦੀ ਹੰਗਾਮੀ ਮੀਟਿੰਗ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਹੇਠ ਬੀਬੀ ਪ੍ਰਧਾਨ ਕੌਰ ਦੇ ਗੁਰਦਵਾਰਾ ਸਾਹਿਬ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ ਨੇ ਐਸ ਐਸ ਪੀ ਬਰਨਾਲਾ ਨੂੰ ਵੱਡੇ ਵਫ਼ਦ ਦੇ ਰੂਪ ਵਿੱਚ ਮਿਲਣ ਤੋਂ ਉਪਰੰਤ ਦੱਸਿਆ ਕਿ ਅਰੁਣ ਕੁਮਾਰ ਵਾਹਿਗਰੂ ਸਿੰਘ ਜਥੇਬੰਦੀ ਦਾ ਸਰਗਰਮ ਕਾਰਕੁੰਨ ਹੋਣ ਦੇ ਨਾਲ-ਨਾਲ ਇੱਕ ਗੁਰਸਿੱਖ ਵਿਅਕਤੀ ਹੈ। 14 ਜੂਨ 2023 ਨੂੰ ਬਾਅਦ ਦੁਪਿਹਰ ਕਰੀਬ 1 ਵਜੇ ਅਰੁਣ ਕੁਮਾਰ ਵਾਹਿਗੁਰੂ ਸਿੰਘ, ਨਗਰ ਕੌਂਸਲ ਬਰਨਾਲਾ ਵਿਖੇ ਆਸਥਾ ਕਲੋਨੀ ਬਰਨਾਲਾ ਅੰਦਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਰੀ ਬੇਨਿਯਮਿਆਂ ਖ਼ਿਲਾਫ਼ ਮਿਤੀ 30-08-2022 ਨੂੰ ਦਿੱਤੀ ਦਰਖ਼ਾਸਤ ਦੇ ਸਬੰਧ ਵਿੱਚ ਨਗਰ ਕੌਂਸਲ ਦਫ਼ਤਰ ਗਿਆ ਸੀ। ਨਗਰ ਕੌਂਸਲ ਦੇ ਜੇ.ਈ.ਸਲੀਮ ਮੁਹੰਮਦ, ਪ੍ਰਿੰਸ ਸਿੰਘ ਅਤੇ ਕੁੱਝ ਹੋਰ ਕਰਮਚਾਰੀਆਂ ਨੇ ਆਸਥਾ ਕਲੋਨੀ ਬਰਨਾਲਾ ਦੇ ਮਾਲਕ ਕਲੋਨਾਈਜਰ ਸੋਨੀ ਦੀ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਸਾਡੇ ਕਿਸਾਨ ਕਾਰਕੁੰਨ ਨੂੰ ਕਮਰੇ ਵਿੱਚ ਬੰਦ ਕਰ ਲਿਆ। ਕਮਰੇ ਅੰਦਰ ਬੰਦ ਕਰਕੇ ਜੇ.ਈ. ਸਲੀਮ ਮੁਹੰਮਦ,ਪ੍ਰਿੰਸ ਸਿੰਘ ਅਤੇ ਮੌਜੂਦ ਕਰਮਚਾਰੀਆਂ ਨੇ ਬੇਰਹਿਮੀ ਨਾਲ ਵਹਿਗੁਰੂ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜੇ.ਈ. ਸਲੀਮ ਮੁਹੰਮਦ ਨੇ ਇਹ ਕਹਿ ਕੇ ਉਸ ਦੀ ਦਾੜੀ ਨੂੰ ਹੱਥ ਪਾ ਲਿਆ ਕਿ ਅਸੀਂ ਤੇਰੀ ਸਿੱਖੀ ਕੱਢ ਕੇ ਦਿਖਾਉਂਦੇ ਹਾਂ। ਪ੍ਰਿੰਸ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਉਸਦੀ ਪੱਗ ਲਾਹ ਦਿੱਤੀ। ਸਾਰੇ ਦੋਸ਼ੀ ਸਾਡੇ ਕਿਸਾਨ ਕਾਰਕੁੰਨ ਦੀ ਕੁੱਟਮਾਰ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਹੁਣ ਤੂੰ ਬੁਲਾ ਜੀਹਨੂੰ ਮਰਜੀ ਅਸੀਂ ਦੇਖਦੇ ਹਾਂ ਕਿਹੜਾ ਤੇਰਾ ਵਾਹਿਗੁਰੂ ਤੇਰੀ ਮਦਦ ਤੇ ਆ ਕੇ ਤੈਨੂੰ ਬਚਾਉਂਦਾ ਹੈ। ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਦੇ ਹੋਏ ਕਰਮਚਾਰੀ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਸਨੂੰ ਪੱਖੇ ਨਾਲ ਲਟਕਾ ਕੇ ਮਾਰ ਦਿਓ। ਸਲੀਮ ਮੁਹੰਮਦ ਨੇ ਆਪਣੇ ਸਾਥੀਆਂ ਨੂੰ ਕਹਿ ਕੇ ਇੱਕ ਰੱਸਾ ਮੰਗਵਾ ਲਿਆ ਅਤੇ ਕਹਿਣ ਲੱਗੇ ਕਿ ਅੱਜ ਇਸ ਨੂੰ ਕਲੋਨਾਈਜ਼ਰ ਅਤੇ ਨਗਰ ਕੌਂਸਲ ਕਰਮਚਾਰੀਆਂ ਦੇ ਵਿਰੁੱਧ ਸ਼ਕਾਇਤਾਂ ਕਰਨ ਦਾ ਮਜ਼ਾ ਚਖਾਉਂਦੇ ਹਾਂ।ਇਸ ਦਾ ਪਤਾ ਲੱਗਣ ਤੇ ਬੀ.ਕੇ.ਯੂ.(ਏਕਤਾ)ਡਕੌਂਦਾ ਦਾ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਵੀ ਨਗਰ ਕੌਂਸਲ ਦਫ਼ਤਰ ਵਿੱਚ ਪਹੁੰਚ ਗਿਆ ਉਨ੍ਹਾਂ ਨੇ ਹੀ ਵਾਹਿਗੁਰੂ ਸਿੰਘ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਛੁਡਾ ਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ।
 
ਜਾਣਕਾਰੀ ਮੁਤਾਬਿਕ ਜੇ.ਈ. ਸਲੀਮ ਮੁਹੰਮਦ ਨੇ ਵਾਹਿਗੁਰੂ ਸਿੰਘ ਦੀ ਕੁੱਟਮਾਰ ਦੀ ਪੂਰੀ ਜਾਣਕਾਰੀ ਫੋਨ ਕਰਕੇ ਆਸਥਾ ਕਲੋਨੀ ਦੇ ਮਾਲਕ ਨੂੰ ਵੀ ਦਿੱਤੀ। ਵਾਹਿਗੁਰੂ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਘਟਨਾ ਨੂੰ ਛੁਪਾਉਣ ਲਈ ਦੋਸ਼ੀਆਂ ਨੇ ਸੀ ਸੀ ਟੀ ਵੀ ਕੈਮਰੇ ਪਹਿਲਾਂ ਤੋਂ ਹੀ ਰਚੀ ਸਾਜਿਸ਼ ਤਹਿਤ ਬੰਦ ਕਰ ਦਿੱਤੇ ਸਨ। ਸਲੀਮ ਮੁਹੰਮਦ ਅਤੇ ਪ੍ਰਿੰਸ ਸਿੰਘ ਨੇ ਵਾਹਿਗਰੂ ਸਿੰਘ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਜਾਤੀਸੂਚਕ ਸ਼ਬਦਾਂ ਦਾ ਝੂਠਾ ਪਰਚਾ ਦਰਜ ਕਰਵਾਕੇ ਉਸਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ। ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਕਿਸੇ ਪਰਚੇ ਤੋਂ ਬਚਾਅ ਕਰਨ ਲਈ ਪ੍ਰਿੰਸ ਸਿੰਘ ਦੇ ਖੁਦ ਹੀ ਕੋਈ ਤਿੱਖੀ ਚੀਜ ਨਾਲ ਸੱਟ ਮਾਰ ਕੇ ਦਾਖਲ ਕਰਵਾ ਦਿੱਤਾ ਹੈ। ਜਿਸਦੀ ਉੱਚ ਪੱਧਰੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਗਈ।
ਆਗੂਆਂ ਰਾਮ ਸਿੰਘ ਸ਼ਹਿਣਾ, ਕੁਲਵੰਤ ਸਿੰਘ ਹੰਢਿਆਇਆ, ਗੁਰਮੀਤ ਸਿੰਘ ਬਰਨਾਲਾ, ਬੂਟਾ ਸਿੰਘ ਫਰਵਾਹੀ, ਸੁਖਵਿੰਦਰ ਸਿੰਘ ਉੱਪਲੀ, ਅਮਰਜੀਤ ਸਿੰਘ ਠੁੱਲੀਵਾਲ, ਸੁਖਦੇਵ ਸਿੰਘ ਕੁਰੜ, ਜਸਵੰਤ ਸਿੰਘ ਹੰਢਿਆਇਆ ਆਦਿ ਨੇ ਕਿਹਾ ਕਿ ਬਣਦੇ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਅਤੇ ਪੀੜਤ ਨੂੰ ਇਨਸਾਫ਼ ਦਿੱਤਾ ਜਾਵੇ। ਆਗੂਆਂ ਬਾਬੂ ਸਿੰਘ ਖੁੱਡੀ ਕਲਾਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ, ਕੁਲਵਿੰਦਰ ਸਿੰਘ ਉੱਪਲੀ, ਜੱਗੀ ਰਾਏਸਰ ਆਦਿ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ 20 ਜੂਨ ਨੂੰ ਗੁੰਡਾਗਰਦੀ ਖ਼ਿਲਾਫ਼ ਵਿਸ਼ਾਲ ਮੁਜ਼ਾਹਰਾ ਕੀਤਾ ਜਾਵੇਗਾ।

Related Articles

Leave a Comment