ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਪ੍ਰੀਖਿਆਂ ਕੇਂਦਰਾਂ ਵਿੱਖੇ ਮਿਤੀ 4-7-2023 ਤੋਂ 15-7-2023 ਤੱਕ ਸਵੇਰ ਦੇ ਸ਼ੈਸ਼ਨ ਵਿੱਚ ਤਹਿਸੀਲ ਪੱਧਰ ਤੇ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਅੱਠਵੀ ਸ਼੍ਰੇਣੀ ਜੁਲਾਈ 2023 ਦੀ ਰੀ-ਅਪੀਅਰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਹ ਆਮ ਕਰਕੇ ਵੇਖਿਆ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ/ਗੇਟ ਤੇ ਸ਼ਰਾਰਤੀ ਅਨਸਰ ਇਕੱਠੇ ਹੋ ਜਾਂਦੇ ਹਨ। ਇਸ ਪ੍ਰੀਖਿਆਂ ਵਿੱਚ ਨਕਲ ਦੀ ਰੋਕਥਾਮ ਅਤੇ ਪ੍ਰੀਖਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ। ਇਸ ਲਈ ਹਰਜੀਤ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਪੁਲਿਸ, -ਕਮ- ਕਾਰਜਕਾਰੀ ਮੈਜਿਸਟਰੇਟ, ਅੰਮਿ੍ਤਸਰ ਸ਼ਹਿਰ, ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ, ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਤ ਕੀਤੇ ਗਏ ਇਮਤਿਹਾਨ ਕੇਂਦਰਾਂ ਦੇ ਵਿੱਚ ਡਿਊਟੀ ਨਿਭਾ ਰਹੇ ਸਟਾਫ਼ ਅਤੇ ਪੇਪਰ ਦੇ ਰਹੇ ਬੱਚਿਆਂ ਨੂੰ ਛੱਡ ਕੇ ਸਮੂਹ ਪ੍ਰੀਖਿਆਂ ਕੇਂਦਰਾਂ ਦੇ 200 ਮੀਟਰ ਦੇ ਆਲੇ ਦੁਆਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਆਮ ਵਿਅਕਤੀਆਂ ਦੇ ਤੁਰਨ-ਫ਼ਿਰਨ ਅਤੇ ਇੱਕਠੇ ਹੋਣ ਤੇ ਮੁਕੰਮਲ ਰੋਕ ਲਗਾਈ ਹੈ। ਇਹ ਇਹ ਹੁਕਮ ਮਿਤੀ 4-7-2023 ਤੋਂ 15-7-2022 ਤੱਕ ਸਲਾਨਾਂ ਪ੍ਰੀਖਿਆਂ ਦੇ ਖ਼ਤਮ ਹੋਣ ਤੱਕ ਲਾਗੂ ਰਹੇਗਾ।
ਸ਼ਹਿਰ ‘ਚ ਰੀ-ਅਪੀਅਰ ਪ੍ਰੀਖਿਆਵਾਂ ਕੇਂਦਰਾਂ ਵਿੱਖੇ ਸ਼ਰਾਰਤੀ ਅਨਸਰਾਂ ਦੇ ਇਕੱਠੇ ਦੀ ਰੋਕਧਾਮ ਲਈ ਲਗਾਈ ਜਾਬਤਾ ਫੌਜ਼ਦਾਰੀ ਦੀ ਧਾਰਾ 144 ਲਾਗੂ
previous post