ਕੋਟ ਈਸੇ ਖਾਂ-6 ਜੂਨ-( ਜੀ ਐਸ ਸਿੱਧੂ )- ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਹੈ। ਇਲਾਕੇ ਚ ਜਿਥੇ ਅਕੈਡਮਿਕ ਅਤੇ ਸਪੋਰਟਸ ਚ ਧੁੰਮਾਂ ਮਚਾ ਰਿਹਾ ਹੈ। ਉਥੇ ਕਲਚਰਲ ਐਕਟੀਵਿਟੀ ਚ ਨਾਮਣਾ ਖੱਟ ਰਿਹਾ ਹੈ। ਪਾਥਵੇਅਜ ਦੇ ਸਮਰ ਕੈਂਪ ਇਲਾਕੇ ਭਰ ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬੱਚਿਆ ਲਈ ਵਾਟਰ ਪੂਲ,ਦਸ ਤਰਾਂ ਦੇ ਝੂਲੇ, ਪਾਣੀ ਦੇ ਫੁਹਾਰੇ ਅਤੇ ਮਨੋਰੰਜਕ ਗਤੀਵਿਧੀਆ ਨੇ ਬੱਚਿਆ ਦਾ ਮਨ ਮੋਹ ਲਿਆ ਹੈ। ਬੱਚਿਆ ਅਤੇ ਸਟਾਫ ਨੇ ਖੂਬ ਅਨੰਦ ਮਾਣਿਆ। ਪਾਥਵੇਅਜ ਗਲੋਬਲ ਸਕੂਲ ਦੇ ਪ੍ਰਿੰਸੀਪਲ ਡਾ ਹਰਵੰਤ ਸਿੰਘ ਵਿਰਕ ਜਿਨਾ ਨੇ ਲਾਜਵਾਬ ਪ੍ਰਬੰਧ ਕਰਕੇ ਸਮਰ ਕੈਂਪ ਨੂੰ ਸਫਲ ਕੀਤਾ। ਪਾਥਵੇਅਜ ਗਲੋਬਲ ਸਕੂਲ ਦੇ ਚੇਅਰਮੈਨ ਸ ਸੁਰਜੀਤ ਸਿੰਘ ਸਿੱਧੂ,ਪ੍ਰਧਾਨ ਡਾ ਅਨਿਲਜੀਤ ਕੰਬੋਜ ਅਤੇ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ ਨੇ ਦੱਸਿਆ ਕਿ ਸਮਰ ਕੈਂਪ ਚ ਭਾਗ ਲੈਣ ਵਾਲੇ ਬੱਚਿਆ ਨੇ ਖੂਬ ਆਨੰਦ ਮਾਣਿਆ ਉਹਨਾ ਕਿਹਾ ਪਾਥਵੇਅਜ ਬੱਚਿਆ ਦੇ ਸਰਬਪੱਖੀ ਵਿਕਾਸ ਤੇ ਕੰਮ ਕਰ ਰਿਹਾ ਹੈ,ਜੋ ਗਤੀਵਿਧੀਆ ਪਾਥਵੇਅਜ ਕਰਵਾ ਰਿਹਾ ਹੈ। ਉਸ ਨਾਲ ਬੱਚਿਆ ਦਾ ਸਰੀਰਕ ਅਤੇ ਬੌਧਿਕ ਵਿਕਾਸ ਹੁੰਦਾ ਹੈ।