Home » ਹਲਕਾ ਆਦਮਪੁਰ ਦਾ ਜਲਦ ਹੋਵੇਗਾ ਵਿਕਾਸ – ਹਲਕਾ ਇੰਚਾਰਜ ਭੱਟੀ

ਹਲਕਾ ਆਦਮਪੁਰ ਦਾ ਜਲਦ ਹੋਵੇਗਾ ਵਿਕਾਸ – ਹਲਕਾ ਇੰਚਾਰਜ ਭੱਟੀ

by Rakha Prabh
43 views

ਭੋਗਪੁਰ  8 ਜੂਨ ( ਸੁਖਵਿੰਦਰ ਜੰਡੀਰ ) ਆਦਮਪੁਰ ਨਗਰ ਕੌਂਸਲ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਵੱਲੋਂ ਆਦਮਪੁਰ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ,ਕਾਰਜਸਾਧਕ ਅਫ਼ਸਰ ਰਾਮ ਜੀਤ ਤੇ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਜੀਤ ਲਾਲ ਭੱਟੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਦਮਪੁਰ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਦੇ ਕੰਮਾਂ ਨੂੰ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ , ਸ਼ਹਿਰ ਵਿਚ ਸੀਵਰੇਜ,ਗਲੀਆਂ, ਸਟਰੀਟ ਲਾਈਟਾਂ ਅਤੇ ਵਾਟਰ ਸਪਲਾਈ ਪਾਉਣ ਦਾ ਕੰਮ ਜਲਦ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਦਮਪੁਰ ਸ਼ਹਿਰ ਲਈ ਸੀਵਰੇਜ ਅਤੇ ਹੋਰ ਵਿਕਾਸ ਦੇ ਕੰਮਾਂ ਲਈ 3.50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਆਦਮਪੁਰ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ ਤੇ ਲੋੜ ਪੈਣ ਤੇ ਸਰਕਾਰ ਤੋਂ ਹੋਰ ਵੀ ਗ੍ਰਾਂਟ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ (ਮਾਰਕੀਟ ਕਮੇਟੀ ਆਦਮਪੁਰ), ਕੌਂਸਲਰ ਕਨੂੰ, ਕੌਂਸਲਰ ਬਿਕਰਮ ,ਕੌਂਸਲਰ ਕ੍ਰਿਸ਼ਨਾ, ਸ਼ਹਿਰ ਦੇ ਵਾਰਡ ਪ੍ਰਧਾਨ ਕੁਲਵਿੰਦਰ ਸਾਬੀ, ਹਨਿਦਰ ਸਿੰਘ, ਰਕੇਸ਼ ਕਪੂਰ ਪਿੰਕਾ,ਮੰਗਾ ਰਾਮ, ਆਪ ਅਾਗੂ ਅਕਾਸ਼ਦੀਪ ਆਸ਼ੂ ,ਬਿੰਦਾ ਗਰੇਵਾਲ, ਤਰਸੇਮ ਲਾਲ, ਕਮਲਜੀਤ ,ਸਤਨਾਮ ਸਿੰਘ ,ਇੰਦਰਜੀਤ ਸਿੰਘ ਮੌਜੂਦ ਸਨ

Related Articles

Leave a Comment