ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਲੋਂ ਕੁੱਕ-ਕਮ ਹੈਲਪਰਾਂ ਨੂੰ ਹਟਾਉਣ ਦੇ ਅਧਿਕਾਰਾਂ ਬਾਰੇ ਅਹਿਮ ਫ਼ੈਸਲਾ ਲਿਆ ਗਿਆ ਹੈ। ਜਾਰੀ ਹੁਕਮਾਂ ਮੁਤਾਬਿਕ, ਕੁੱਕ-ਕਮ ਹੈਲਪਰਾਂ ਨੂੰ ਹਟਾਉਣ ਦਾ ਅਧਿਕਾਰ ਸਿਰਫ਼ ਮੁੱਖ ਦਫ਼ਤਰ ਪੱਧਰ ਦਾ ਹੀ ਹੋਵੇਗਾ, ਹੁਣ ਕੋਈ ਵੀ ਸਕੂਲ ਜਾਂ ਫਿਰ ਬਲਾਕ ਆਪਣੇ ਪੱਧਰ ਤੇ ਕੁੱਕ-ਕਮ ਹੈਲਪਰਾਂ ਨੂੰ ਨਹੀਂ ਹਟਾ ਸਕੇਗਾ।