Home » ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸਕੂਲ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜੀ

ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਸਕੂਲ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜੀ

ਮਾਮਲਾ ਪ੍ਰਸ਼ਾਸਨ ਵੱਲੋਂ ਸਕੂਲ ਮੁਖੀ ਤੋਂ ਧੱਕੇ ਨਾਲ 4 ਲੱਖ ਰੁਪਏ ਉਗਰਾਉਣ ਦਾ

by Rakha Prabh
27 views

 

ਮੋਗਾ ,ਕੋਟ ਈਸੇ ਖਾਂ / ਤਰਸੇਮ ਸਚਦੇਵਾ 

ਮਾਸਟਰ ਕੇਡਰ ਯੂਨੀਅਨ ਪੰਜਾਬ ਸੂਬਾ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ , ਪ੍ਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀਐਡ ਅਧਿਆਪਕ ਫ਼ਰੰਟ ਪੰਜਾਬ, ਡੀ ਟੀ ਐਫ ਤੋ ਸੂਬਾ ਪ੍ਰਧਾਨ ਹਨਾ ਦਿਗ ਵਿਜੇਪਾਲ ਸ਼ਰਮਾ, ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਹਰਭਗਵਾਨ ਸਿੰਘ, ਜੱਜਪਾਲ ਸਿੰਘ ਬਾਜੇਕੇ ਜ਼ਿਲਾ ਪ੍ਰਧਾਨ ਜੀਟੀਯੂ, ਸੁਰਜੀਤ ਸਮਰਾਟ ਜਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ, ਲੈਕਚਰਾਰ ਯੂਨੀਅਨ ਤੋਂ ਜਗਤਾਰ ਸਿੰਘ ਸੈਦੋਕੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਦੇ ਸਕੂਲ ਮੁਖੀ ਮੈਡਮ ਕਿਰਨਪਾਲ ਕੌਰ ਜੀ ਨੂੰ ਇਨਸਾਫ ਦਵਾਉਣ ਲਈ ਸਕੂਲ ਅੱਗੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਇਸ ਮੌਕੇ ਬੋਲਦਿਆਂ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਪਿਛਲੇ ਦਿਨੀ ਸਕੂਲ ਵਿੱਚ ਹੋਈ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਿਵਿਲ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਸਕੂਲ ਵਿੱਚ ਹੋਈ ਘਟਨਾ ਤੋਂ ਬਾਹਦ ਸਕੂਲ ਮੁਖੀ ਸ਼੍ਰੀਮਤੀ ਕਿਰਨਪਾਲ ਕੌਰ ਨੂੰ ਜਬਰੀ ਡਰਾ ਧਮਕਾ ਕੇ ਜਬਰੀ 4 ਲੱਖ ਰੁਪਏ ਉਗਰਾਹ ਕੇ ਦੂਜੀ ਧਿਰ ਨੂੰ ਦਿੱਤੇ ਗਏ. ਧਰਨੇ ਦੌਰਾਨ ਬੋਲਦੇ ਅਲੱਗ ਅਲੱਗ ਬੁਲਾਰਿਆਂ ਨੇ ਕਿਹਾ ਕਿ ਇਸ ਘਟਨਾ ਦਾ ਮੁਆਵਜ਼ਾ ਪ੍ਰਸ਼ਾਸਨ ਵੱਲੋਂ ਦੇਣਾ ਬਣਦਾ ਸੀ ਨਾ ਕਿ ਸਕੂਲ ਮੁਖੀ ਤੋਂ ਧੱਕੇ ਨਾਲ ਉਗਰਾਉਣਾ ਚਾਹੀਦਾ ਸੀ. ਤਹਿਸੀਲਦਾਰ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਟਿੰਗ ਦੇ ਸੱਦੇ ਪੰਜ ਮੈਂਬਰੀ ਕਮੇਟੀ ਬਲਜਿੰਦਰ ਸਿੰਘ ਧਾਲੀਵਾਲ, ਪ੍ਰਗਟਜੀਤ ਸਿੰਘ,, ਸੁਖਪਾਲਜੀਤ ਸਿੰਘ,, ਜੱਜਪਾਲ ਸਿੰਘ, ਸੁਰਜੀਤ ਸਮਰਾਟ, ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਣ ਲਈ ਗਈ,, ਪਹਿਲਾਂ ਤਾਂ ਡੀਸੀ ਸਾਹਿਬ ਮੋਗਾ ਦਾ ਸਾਡੇ ਪ੍ਰਤੀ ਰਵਈਆ ਸਹੀ ਨਹੀਂ ਸੀ ਸਾਡੇ ਅਧਿਆਪਕਾਂ ਤੋਂ ਪੜ੍ਹ ਕੇ ਇਹਨਾਂ ਦੇ ਸਟਾਰ ਲੱਗੇ ਹਨ ਹੁਣ ਕੋਈ ਡੀਸੀ ਲੱਗਾ ਹੈ ਅਤੇ ਕੋਈ ਐਸ ਐਚ ਓ ਅਤੇ ਹੁਣ ਸਾਡਾ ਹੀ ਸ਼ੋਸ਼ਣ ਕਰ ਰਹੇ ਹਨ ਲੰਬੀ ਚੱਲੀ ਬਹਿਸ ਤੋਂ ਬਾਅਦ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਵਾਇਆ ਗਿਆ ਕਿ ਦੋ ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਪੰਜਾਬ ਸਰਕਾਰ ਵੱਲੋਂ ਰਾਸ਼ੀ ਮੰਗਵਾ ਕੇ ਪੀੜਤ ਪ੍ਰਿੰਸੀਪਲ ਸ਼੍ਰੀਮਤੀ ਕਿਰਨਪਾਲ ਕੌਰ ਜੀ ਦੇ ਨੁਕਸਾਨ ਦੀ ਭਰ ਪਾਈ ਕਰਵਾਈ ਜਾਵੇਗੀ. ਇਸ ਸਬੰਧੀ ਪੰਜ ਮੈਂਬਰੀ ਕਮੇਟੀ ਵੱਲੋਂ ਮੀਟਿੰਗ ਤੋਂ ਬਾਅਦ ਧਰਨੇ ਵਿੱਚ ਆਕੇ ਫੈਸਲਾ ਕੀਤਾ ਗਿਆ ਕਿ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਅਗਲੇਰੀ ਕਾਰਵਾਈ ਸਬੰਧੀ ਪੱਤਰ ਜਾਰੀ ਨਾ ਕੀਤਾ ਗਿਆ ਤਾਂ 10 ਜੁਲਾਈ ਨੂੰ ਅਧਿਆਪਕ ਜਥੇਬੰਦੀਆਂ ਵੱਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਮੋਗਾ ਤੇ ਦਫਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ.
ਇਸ ਮੌਕੇ ਸ਼ਮਸ਼ੇਰ ਸਿੰਘ ਗੁਰਮੀਤ ਸਿੰਘ ਢੋਲੇਵਾਲ ਨਿਰਮਲਜੀਤ ਸਿੰਘ ਕੁਲਦੀਪ ਸਿੰਘ ਬਡੂਵਾਲ ਮਨਪ੍ਰੀਤ ਸਿੰਘ,ਕੁਲਵਿੰਦਰ ਸਿੰਘ ਸੀ. ਐੱਚ.ਟੀ., ਸੋਹਣ ਸਿੰਘ ਬਲਾਕ ਪ੍ਰਧਾਨ , ਸਵਰਨ ਦਾਸ ਬਲਵਿੰਦਰ ਸਿੰਘ ਮੁੱਖ ਅਧਿਆਪਕ, ਸੁਖਦੇਵ ਸਿੰਘ ਜਾਣੀਆਂ, ਵਿਨੋਦ ਸ਼ਰਮਾ ਪ੍ਰਿੰਸੀਪਲ ਅਮਨਦੀਪ ਕੌਰ ਹੈਡ ਮਿਸਟਰਸ, ਕਮਲਪ੍ਰੀਤ ਕੌਰ, ਸੁਖਪਾਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਡੀਟੀਐਫ, ਸਿਮਰਨਜੀਤ ਕੌਰ ਹੈਡਮਿਸਟ੍ਰੈਸ, ਸੁਖਦੇਵ ਸਿੰਘ ਸੁਰਿੰਦਰ ਸ਼ਰਮਾ ਈ ਟੀ ਯੂ, ਬਲਜੀਤ ਸਿੰਘ, ਮਨਿੰਦਰਜੀਤ ਸਿੰਘ ਗੁਰਮੇਲ ਸਿੰਘ ਬਲਦੇਵ ਸਿੰਘ ਮਨਪ੍ਰੀਤ ਸਿੰਘ ਰਣਜੀਤ ਸਿੰਘ ਸੰਦੀਪ ਸਿੰਘ ਦੋਲੇਵਾਲਾ,ਸੁਖਦੇਵ ਸਿੰਘ ਲੈਕਚਰਾਰ, ਸ਼ੁਮਾਰ ਸਿੰਘ ਬਹਿਰਾਮਕੇ, ਤਜਿੰਦਰ ਸੋਂਦੀ, ਨਰਿੰਦਰ ਸਿੰਘ ਜਾਣੀਆਂ, ਵਰਿੰਦਰ ਸਿੰਘ ਘਲੋਟੀ, ਰਾਜ ਕੁਮਾਰ, ਗੁਰਮੀਤ ਸਿੰਘ ਢੋਲੇਵਾਲਾ, ਬਰਿੰਦਰਜੀਤ ਸਿੰਘ, ਸੁਖਦੀਪ ਸਿੰਘ, ਨਿਤਿਨ ਕੁਮਾਰ,ਪ੍ਰਧਾਨ ਰਾਕੇਸ਼ ਖਾਲਸਾ ਗੁਰਪ੍ਰੀਤ ਅੰਮੀਵਾਲ,, ਸ਼ੁਮਾਰ ਸਿੰਘ ਬਰਾਮਕੇ, ਕੁਲਵੰਤ ਸਿੰਘ ਰੇਸ਼ਮ ਸਿੰਘ ਯੁਗੇਸ਼ ਠਾਕੁਰ ਗੁਰਪ੍ਰੀਤ ਸਿੰਘ ਇੰਦਰਜੀਤ ਸਿੰਘ ਜਸਵਿੰਦਰ ਸ਼ਰਮਾ ਸੁਰੇਸ਼ ਕੁਮਾਰ ਗੁਰਿੰਦਰਜੀਤ ਸਿੰਘ ਗੁਰਪ੍ਰੀਤ ਪ੍ਰੀਤ ਸਿੰਘ ਮਨਿੰਦਰ ਸਿੰਘ ਵਿਸ਼ਾਲ ਸ਼ਰਮਾ ਦਰਸ਼ਨਪਾਲ ਕੌਰ ਕਰਮਜੀਤ ਕੌਰ ਰਣਜੀਤ ਕੌਰ ਮਨਮੀਤ ਰਾਏ ਰਣਜੀਤ ਸਿੰਘ ਬਲਵੀਰ ਸਿੰਘ, ਆਦਿ ਹਾਜ਼ਿਰ ਸਨ*
ਫੋਟੋ ਕੈਪਸ਼ਨ ,, ਕਸਬੇ ਦੇ ਧਰਮਕੋਟ ਰੋਡ ਤੇ ਸਰਕਾਰੀ ਸੀਨੀਅਰ ਕੰਨਿਆ ਸਕੂਲ ਦੇ ਅੱਗੇ ਧਰਨਾ ਲਗਾ ਕੇ ਰੋਸ ਪ੍ਰਗਟ ਕਰਦੇ ਹੋਏ ਅਧਿਆਪਕ ਯੂਨੀਅਨ

Related Articles

Leave a Comment