Home » ਸੰਤ ਧਿਆਨ ਦਾਸ ਦੀ ਸਲਾਨਾ ਬਰਸੀ ਸਮਾਗਮਾਂ ਤੇ ਮਨੀਪੁਰ ਦੀਆਂ ਹਿੰਸਕ ਘਟਨਾਵਾਂ, ਔਰਤਾਂ ਤੇ ਦਰਿੰਦਗੀ ਦੀ ਕੀਤੀ ਸਖਤ ਨਿੰਦਿਆ

ਸੰਤ ਧਿਆਨ ਦਾਸ ਦੀ ਸਲਾਨਾ ਬਰਸੀ ਸਮਾਗਮਾਂ ਤੇ ਮਨੀਪੁਰ ਦੀਆਂ ਹਿੰਸਕ ਘਟਨਾਵਾਂ, ਔਰਤਾਂ ਤੇ ਦਰਿੰਦਗੀ ਦੀ ਕੀਤੀ ਸਖਤ ਨਿੰਦਿਆ

ਵੈਰ ਵਿਰੋਧ, ਨਫ਼ਰਤ ਨੂੰ ਤਿਆਗ ਕੇ ਭਾਈਚਾਰਕ ਸਾਂਝ ਪੈਦਾ ਕਰੋ-ਸੰਤ ਸਮਾਜ -ਔਰਤ ਜਾਤੀ ਤੇ ਤਸ਼ੱਦਦ ਗੁਲਾਮੀ ਦੀ ਨਿਸ਼ਾਨੀ-ਸੰਤੋਸ਼ ਕੁਮਾਰੀ

by Rakha Prabh
16 views
ਹੁਸ਼ਿਆਰਪੁਰ 1 ਅਗਸਤ ( ਤਰਸੇਮ ਦੀਵਾਨਾ  ) ਬ੍ਰਹਮਲੀਨ ਸੱਚਖੰਡ ਵਾਸੀ 108 ਸੰਤ ਧਿਆਨ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ “ਆਦਿ ਧਰਮ ਗੁਰੂ” ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਏ ਗਏ। ਇਸ ਮੌਕੇ ਆਦਿ ਧਰਮ ਸੰਤਾਂ, ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਸੰਤ ਧਿਆਨ ਦਾਸ ਜੀ ਦੇ ਮਹਾਨ ਪਰ-ਓਪਕਾਰਾਂ ਨੂੰ ਯਾਦ ਕਰਦਿਆਂ ਸੰਗਤ ਨੂੰ ਆਪਸੀ ਵੈਰ ਵਿਰੋਧ,ਨਫ਼ਰਤ ਤਿਆਗ ਕੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਸੰਦੇਸ਼ ਦਿੱਤਾ। ਸੰਤ ਸਮਾਜ ਨੇ ਮਨੀਪੁਰ ਵਿਚ ਹੋਈਆਂ ਹਿੰਸਕ ਘਟਨਾਵਾਂ, ਔਰਤਾਂ ਤੇ ਜ਼ੁਲਮ ਤਸ਼ੱਦਦ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਕਿ ਗੁਰੂਆਂ, ਪੀਰਾਂ,ਸੰਤਾਂ, ਰਹਿਬਰਾਂ ਦੇ ਮਹਾਨ ਭਾਰਤ ਅੰਦਰ ਇਹੋ ਜਿਹੀਆਂ ਘਟਨਾਵਾਂ ਅਤਿ ਨਿੰਦਣਯੋਗ ਹਨ। ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕਿਹਾ ਗੁਰੂਆਂ ਦੀ ਬਾਣੀ “ਸਤਸੰਗਤਿ ਮਿਲਿ ਰਹੀਏ ਮਾਧੋ ਜੈਸੇ ਮਧੁਪ ਮਖੀਰਾ”ਦੇ ਉਪਦੇਸ਼ ਤੇ ਅਮਲ ਕੀਤਾ ਹੁੰਦਾ ਤਾਂ ਆਦਿ ਵਾਸੀ ਕੌਮ ਦੀਆਂ ਔਰਤਾਂ ਨੂੰ 21ਵੀਂ ਸਦੀ ਵਿਚ ਨਿਰਵਸਤਰ ਕਰਕੇ ਨਾ ਘੁੰਮਾਇਆ ਜਾਂਦਾ,ਇਸ ਲਈ ਅਜੇ ਵੀ ਸਮਾਂ ਹੈ ਆਦਿ ਧਰਮੀ ਕੌਮ ਨੂੰ ਇਕ ਪਲੇਟਫਾਰਮ ਤੇ ਮਧੂ ਮੱਖੀਆਂ ਵਾਂਗ ਇਕੱਠੇ ਹੋ ਜਾਣਾ ਚਾਹੀਦਾ ਹੈ।ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ ਨੇ ਕਿਹਾ ਕਿ ਮਨੀਪੁਰ ‘ਚ ਔਰਤਾਂ ਤੇ ਗੈਰ ਮਨੁੱਖੀ ਤਸ਼ੱਦਦ ਅਜਾਦ ਭਾਰਤ ਅੰਦਰ ਔਰਤਾਂ ਨੂੰ  ਗੁਲਾਮੀ ਦਾ ਅਹਿਸਾਸ ਕਰਾਉਂਦੀਆਂ ਹਨ।ਉਨ੍ਹਾਂ ਕਿਹਾ ਔਰਤਾਂ ਨੂੰ ਪੜ੍ਹ ਲਿਖ ਕੇ ਜ਼ੁਲਮ ਖਿਲਾਫ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਹਾਜ਼ਰ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ, ਸੰਤ ਇੰਦਰ ਦਾਸ ਸ਼ੇਖੇ ਜਨ. ਸਕੱਤਰ, ਸੰਤ ਪਰਮਜੀਤ ਦਾਸ ਨਗਰ,ਸੰਤ ਧਰਮਪਾਲ ਸ਼ੇਰਗੜ, ਸੰਤ ਬਲਵੀਰ ਦਾਸ ਸਾਹਰੀ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ, ਸੰਤ ਬਲਵੀਰ ਧਾਂਦਰਾ,ਸੰਤ ਰਾਮ ਸੇਵਕ ਹਰਿਪੁਰ ਖਾਲਸਾ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ ਵੱਲੋਂ ਸੰਗਤਾਂ ਨੂੰ ਸੰਤ ਧਿਆਨ ਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਚਰਨ ਦਾਸ ਮਾਂਗਟ, ਸੰਤ ਤੀਰਥ ਸਮਰਾ,ਭਾਈ ਕੀਰਤੀ ਸਿੰਘ, ਵਿੱਕੀ ਬਹਾਦਰਕੇ, ਸੰਤ ਜਗਤਾਰ ਸਿੰਘ ਬਰਨਾਲਾ, ਸੰਤ ਧਰਮਾ ਸਿੰਘ ਚੀਮਾ ਸਾਹਿਬ, ਸੰਤ ਕਾਹਨ ਸਿੰਘ, ਸੰਤ ਹਰਬੰਸ ਸਿੰਘ, ਸੰਤ ਹੀਰਾ ਸਿੰਘ ਫੌਜੀ, ਸੰਤ ਹੰਸਪਾਲ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਦਿਆਲ ਚੰਦ ਬੰਗਾ, ਪਪੂ ਬਾਬਾ, ਚਮਨ ਲਾਲ ਪੀਰੂਬੰਦਾ, ਸੰਤ ਗੁਲਸ਼ਨ ਜੀ, ਸੰਤ ਹਰਦੀਪ ਸਿੰਘ,  ਅਮਿਤ ਕੁਮਾਰ ਪਾਲ,  ਕਮਲ ਜਨਾਗਲ, ਨਰਿੰਦਰ ਪਾਲ ਸਿੰਘ, ਅਨੂੰ ਸਹੋਤਾ, ਅਸ਼ਵਨੀ ਸਹੋਤਾ, ਰਾਮ ਜੀ ਦਾਸ ਮਹੇ, ਅਸ਼ੋਕ ਕੁਮਾਰ ਦਾਦਰਾ, ਬੀਬੀ ਪੂਨਮ ਹੀਰਾ, ਬੀਬੀ ਨਰਿੰਦਰ ਕੌਰ, ਬੀਬੀ ਹੰਸੋ ਜੀ, ਬੀਬੀ ਪਿੰਕੀ ਮਹੇ, ਬੀਬੀ ਸਿਮਰਨ ਮਹੇ, ਉੱਘੇ ਸਮਾਜ ਸੇਵੀ ਬੀਰ ਚੰਦ ਸੁਰੀਲਾ,  ਨਿਰਮਲ ਸਿੰਘ ਨਾਇਲੇਵਾਲ, ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੂਨਿਟ, ਬਾਬਾ ਰਵਿੰਦਰ ਗੱਗੂ ਰੋਜ਼ਾ ਪੰਜ ਪੀਰ ਰਾਹੋਂ, ਸੰਤ ਪ੍ਰਮੇਸ਼ਰੀ ਦਾਸ, ਸੰਤ ਪ੍ਰਮੇਸ਼ਵਰੀ ਦਾਸ ਉਤਰਾਖੰਡ ਅਤੇ ਸਮੂਹ ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਰਾਜਨੀਤਿਕ-ਸਮਾਜਿਕ  ਆਗੂਆਂ ਨੇ ਹਾਜਰੀ ਭਰੀ। ਇਸ ਮੌਕੇ ਧਰਮ ਗੁਰੂ ਸੰਤ ਸਰਵਣ ਦਾਸ ਜੀ ਵੱਲੋਂ ਪਹੁੰਚੇ ਹੋਏ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਧਰਮ ਗੁਰੂ ਸੰਤ ਸਰਵਣ ਦਾਸ ਜੀ ਵੱਲੋਂ ਸਿਰੋਪਾਓ ਪਹਿਨਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Related Articles

Leave a Comment